ਚੰਮ ਸ਼ਹਿਰ ਵਿੱਕ ਜਾਵੇ
ਖੁੰਬਾਂ ਵੀ ਕਿਸੇ ਪਾਰਖੂ ਦੀ ਨਿਗਾਹ ਚੜ੍ਹ ਜਾਂਦੀਆਂ ਹਨ
ਧਰਤ ਫੁੱਟੀ ਇੱਕ ਗੰਦਲ
ਰੋਡ ਮਰੋਡੀ ਜਾਣ
ਜਾਂ ਤਾਂ ਬੁੱਝੇ ਸੁਘੜ ਸਿਆਣਾ
ਜਾਂ ਬੁੱਝੇ ਵਿਦਵਾਨ
ਪਿੰਡੋਂ ਦੂਰ ਢੱਕੀ ਵਿੱਚ ਕੇਸੂ ਦੇ ਫੁੱਲ ਖਿੜਦੇ ਹਨ। ਖਿੜੇ ਸੂਹੇ-ਸੂਹੇ ਫੁੱਲ ਮੱਝਾਂ ਚਾਰਦੇ ਪਾਲ਼ੀ ਨੂੰ ਚੰਗੇ-ਚੰਗੇ ਲੱਗਦੇ ਹਨ। ਸਵਾਏ ਉਸ ਤੋਂ ਉਹਨਾਂ ਨੂੰ ਕੋਈ ਮਾਣਦਾ ਨਹੀਂ। ਢੱਕੀ ਵਿੱਚ ਜਾਣ ਤੋਂ ਬਹੁਤੇ ਲੋਕੀਂ ਡਰਦੇ ਹਨ। ਪਿੰਡ ਦਾ ਹਕੀਮ ਕਦੇ-ਕਦੇ ਪਾਲ਼ੀ ਪਾਸੋਂ ਕਿਸੇ ਦਵਾਈ ਵਿੱਚ ਪਾਣ ਲਈ ਇਹਨਾਂ ਨੂੰ ਮੰਗਵਾਉਂਦਾ ਹੈ
ਉੱਚੀ ਟਾਹਲੀ ਤੋਤਾ ਬੈਠਾ
ਗਰਦਣ ਉਹਦੀ ਕਾਲ਼ੀ
ਆ ਕੇ ਬੁਝੂ ਪੰਡਤ ਪਾਧਾ
ਜਾਂ ਬੁੱਝੂ ਕੋਈ ਪਾਲ਼ੀ
ਬਾਹਰ ਪਾਲ਼ੀਆਂ ਨੂੰ ਕਈ ਵਾਰੀ ਪੀਲੂਆਂ ਨਾਲ਼ ਹੀ ਭੁੱਖ ਮਿਟਾਉਣੀ ਪੈਂਦੀ ਹੈ
ਰੜੇ ਮੈਦਾਨੇ ਵਿੱਚ ਸ਼ੀਹ ਡਿੱਠਾ
ਹੱਡੀਆਂ ਕੌੜੀਆਂ ਮਾਸ ਮਿੱਠਾ
ਕਿਸੇ ਭੱਤੇ ਵਾਲ਼ੀ ਦੇ ਮਲੂਕ ਜਿਹੇ ਪੈਰਾਂ ਵਿੱਚ ਭੱਖੜੇ ਦੇ ਕੰਡੇ ਚੁੱਭ ਜਾਂਦੇ ਹਨ...ਚੋਭ ਦੀ ਚੀਸ ਨਾਲ਼ ਭਖੜੇ ਬਾਰੇ ਬੁਝਾਰਤ ਵੀ ਸਿਰਜੀ ਜਾਂਦੀ ਹੈ
ਗੱਭਰੂ ਜੁਆਨ
ਮੁੰਡਾ ਕੌਤਕੀ
ਜਾਂ
ਨਿੱਕਾ ਜਿਹਾ ਬਹਿੜਕਾ
ਸਿੰਗਾਂ ਤੋਂ ਨਾਰਾ
ਜੇ ਮਾਰੇ ਤਾਂ ਕਰ ਦੇਵੇ ਕਾਰਾ
ਖੇਤਾਂ ਵਿੱਚ ਖੜੀ ਕਾਹੀ ਅਤੇ ਬੱਬੜ ਵੀ ਬੁਝਾਰਤਾਂ ਦਾ ਵਿਸ਼ਾ ਬਣ ਗਈ ਹੈ
ਵਿੰਗ ਤੜਿੰਗੀ ਲੱਕੜੀ
ਉੱਤੇ ਬੈਠਾ ਕਾਜੀ
ਭੇਡਾਂ ਦਾ ਸਿਰ ਮੁੰਨਦਾ
ਮੀਢਾ ਹੋ ਗਿਆ ਰਾਜੀ
ਜਾਂ
ਰੜੇ ਮੈਦਾਨ ਵਿੱਚ
237/ਮਹਿਕ ਪੰਜਾਬ ਦੀ