ਕੀ ਬ੍ਰਿਛ ਦਾ ਨਾਂ
ਅਤੇ
ਜੜ੍ਹ ਹਰੀ ਫੁੱਲ ਕੇਸਰੀ
ਬਿਨ ਪੱਤਾਂ ਦੇ ਛਾਂ
ਜਾਂਦਾ ਰਾਹੀ ਸੌਂ ਗਿਆ
ਤੱਕਕੇ ਗੂੜ੍ਹੀ ਛਾਂ
ਬੇਰੀਆਂ ਨੂੰ ਬੂਰ ਪੈਣ ਸਮੇਂ ਮੋਤੀਆਂ ਦਾ ਭੁਲੇਖਾ ਪੈਂਦਾ ਹੈ। ਪਰ ਹਵਾ ਦਾ ਬੁੱਲਾ ਮੋਤੀ ਝਾੜ ਦਿੰਦਾ ਹੈ
ਬਾਤ ਪਾਵਾਂ
ਬਤੌਲੀ ਪਾਵਾਂ
ਬਾਤ ਨੂੰ ਲਾਵਾਂ ਮੋਤੀ
ਸਾਰੇ ਮੋਤੀ ਝੜ੍ਹ ਗਏ
ਬਾਤ ਰਹੀ ਖੜੀ ਖੜੋਤੀ
ਬੇਰੀਆਂ ਨੂੰ ਲਾਲ ਸੂਹੇ ਬੇਰ ਲੱਗਣ ਤੇ ਸਾਰਾ ਜਹਾਨ ਇੱਟਾਂ ਪੱਥਰ ਲੈ ਇਹਨਾਂ ਦੇ ਪੇਸ਼ ਪੈ ਜਾਂਦਾ ਹੈ
ਹਰੀ ਸੀ ਮਨ ਭਰੀ ਸੀ
ਬਾਵਾ ਜੀ ਦੇ ਖੇਤ ਵਿੱਚ
ਦੁਸ਼ਾਲਾ ਲਈਂ ਖੜੀ ਸੀ
ਜਦ ਤੋਂ ਪਹਿਨਿਆਂ ਸੂਹਾ ਬਾਣਾ
ਜਗ ਨੀ ਛੱਡਦਾ ਬੱਚੇ ਖਾਣਾ
ਬੇਰ ਤੋੜਨ ਲੱਗਿਆਂ ਕੰਡੇ ਵੀ ਤਾਂ ਚੁਭ੍ਹ ਜਾਂਦੇ ਹਨ
ਲਾਲ ਨੂੰ ਮੈਂ ਹੱਥ ਪਾਇਆ
ਝਿੰਗ ਨੇ ਮੈਨੂੰ ਦੰਦੀ ਵੱਢੀ
ਬੇਰੀਆਂ ਉੱਤੇ ਪਸਰੀ ਅਮਰ ਵੇਲ ਨੂੰ ਤੱਕ ਕੇ ਕਿਸੇ ਨੂੰ ਕਲਕੱਤੇ ਦੀ ਯਾਦ ਤਾਜ਼ਾ ਹੋ ਜਾਂਦੀ ਹੈ
ਇੱਕ ਦਰੱਖ਼ਤ ਕਲਕੱਤੇ
ਨਾ ਉਹਨੂੰ ਜੜ ਨਾ ਪੱਤੇ
ਅਤੇ
ਇੱਕ ਬਾਤ ਮੇਰੇ ਗਿਆਨ ਵਿੱਚ
ਧਰਤੀ ਨਾ ਅਸਮਾਨ ਵਿੱਚ
ਹੈਗੀ ਜਗ ਜਹਾਨ ਵਿੱਚ
ਫਲਾਂ ਦੇ ਰੁੱਖਾਂ ਵਿੱਚੋਂ ਅੰਬਾਂ ਬਾਰੇ ਬਹੁਤ ਸਾਰੀਆਂ ਬੁਝਾਰਤਾਂ ਪ੍ਰਚਲਤ ਹਨ
ਅਸਮਾਨੋਂ ਡਿੱਗਿਆ ਬੱਕਰਾ
239/ਮਹਿਕ ਪੰਜਾਬ ਦੀ