ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/247

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਨ ਖਾਂਦੀ
ਨਾ
ਪਾਣੀ ਪੀਂਦੀ
ਅਤੇ
ਇਤਨੀ ਕੁ ਮੇਰੀ ਦੁਰਗਾ ਦਾਸੀ
ਅੰਨ ਖਾਵੇ
ਪਾਣਿਉਂ ਪਿਆਸੀ

ਢੋਰੇ ਬਾਰੇ ਦੋ ਬੁਝਾਰਤਾਂ ਇਸ ਪ੍ਰਕਾਰ ਹਨ———

ਮੋਤੀ ਜਿੰਨੀ ਕੋਠੜੀ
ਖਸ-ਖਸ ਜਿੰਨੀ ਵਾਰ
ਵਿੱਚੇ ਸਾਧੂ ਰਮ ਰਹੇ
ਪੰਡਤ ਕਰਨ ਵਿਚਾਰ
ਅਤੇ
ਇੱਕ ਜਾਨਵਰ ਐਸਾ
ਜੀਹਦਾ ਨਿੱਕਾ ਜਿਹਾ ਘਰ
ਸੂਈ ਦੇ ਨੱਕੇ ਜਿੰਨਾ ਦਰ

245/ਮਹਿਕ ਪੰਜਾਬ ਦੀ