ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/249

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਚਾਰ ਘੋੜੇ
ਦੋ ਅਸਵਾਰ
ਬੱਘੀ ਚੱਲੇ
ਮਾਰੋ ਮਾਰ
(ਸੁਹਾਗਾ)
ਜਾਂ
ਅੰਨਾ ਝੋਟਾ
ਵੱਟਾਂ ਢਾਉਂਦਾ ਜਾਂਦੈ
(ਸੁਹਾਗਾ)
ਜਾਂ
ਇੱਕ ਕਾਨੀ
ਚਾਰ ਘੋੜੇ
ਦੋ ਸਵਾਰ
ਜਿੱਧਰ ਨੂੰ ਉਹ ਜਾਂਦੇ
ਕਰਦੇ ਮਾਰੋ ਮਾਰ
(ਸੁਹਾਗਾ, ਬਲਦ, ਜੱਟ)
ਅਤੇ
ਆਣ ਬਨ੍ਹਾਏ ਕੰਨ
ਟੁਰਦਾ ਵੀਂਹੀਂ ਟੰਗਾਂ
ਛੇ ਮੂੰਹ ਬਾਰਾਂ ਕੰਨ
(ਸੁਹਾਗਾ)
ਬਲਦਾਂ ਨੂੰ ਹੱਕਣ ਲਈ ਪਰਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਪੁਰਾਣੀ ਬਾਰੇ ਇੱਕ ਬੁਝਾਰਤਾ ਹੈ———
ਆਪ ਕਾਠ ਦੀ
ਮੂੰਹ ਲੋਹੇ ਦਾ
ਗੁੱਤ ਚੰਮ ਦੀ
ਦੋ ਖਸਮਾਂ ਨੂੰ ਮਾਰਦੀ
ਕਰਤੂਤ ਦੇਖੇ ਨਾਰ ਦੀ
ਜਾਂ
ਆਟ ਕਾਠ ਮੂੰਹ ਚੰਮ ਦਾ
ਦੋ ਮਰਦਾਂ ਨੂੰ ਮਾਰਦੀ
ਵੇਖੋ ਤਮਾਸ਼ਾ ਰੰਨ ਦਾ

247/ਮਹਿਕ ਪੰਜਾਬ ਦੀ