ਪਾਣੀ ਭਰੇਂਦੀਆਂ ਤੇ ਘੜੇ ਚੁੱਕੀ ਜਾਂਦੀਆਂ ਪੈਲਾਂ ਪਾਉਂਦੀਆਂ ਝਿਊਰਾਂ ਦੀਆਂ ਮੁਟਿਆਰਾਂ ਲੋਕ ਮਨਾਂ ਨੂੰ ਮੋਹ ਲੈਂਦੀਆਂ ਹਨ-
ਝਿਊਰਾਂ ਦੀ ਕੁੜੀ
ਘੜੇ ਦੋ-ਦੋ ਚੱਕਦੀ
ਗੜਵਾ ਚੁੱਕਦੀ ਰੇਤ ਦਾ
ਜਿੰਦ ਜਾਵੇ, ਮੁਕਲਾਵਾ ਚੇਤ ਦਾ
ਲੱਛੀ ਕੁੜੀ ਮਹਿਰਿਆਂ ਦੀ
ਘੜਾ ਚਕਦੀ ਨਾਗ਼ ਵਲ਼ ਖਾਵੇ
ਛੋਟਾ ਘੜਾ ਚੱਕ ਲੱਛੀਏ
ਤੇਰੇ ਲੱਕ ਨੂੰ ਜਰਬ ਨਾ ਆਵੇ
ਪੰਜਾਬ ਦੇ ਪੇਂਡੂ ਭਾਈਚਾਰੇ ਵਿੱਚ ‘ਨਾਈਆਂ' ਦਾ ਵਿਸ਼ੇਸ਼ ਸਥਾਨ ਹੈ। ਨਾਈ ਨੂੰ ਸਤਿਕਾਰ ਵਜੋਂ ‘ਰਾਜੇ' ਦੇ ਲਕਬ ਨਾਲ਼ ਵੀ ਯਾਦ ਕੀਤਾ ਜਾਂਦਾ ਹੈ। ਨਾਈ ਵਿਆਹ ਸ਼ਾਦੀਆਂ ਦੇ ਅਵਸਰ ’ਤੇ ਜਿੱਥੇ ਗੱਠਾਂ ਆਦਿ ਲੈ ਕੇ ਦੂਰ ਰਿਸ਼ਤੇਦਾਰੀਆਂ ਵਿਚ ਸੁਨੇਹੇ ਪਹੁੰਚਾਉਂਦੇ ਹਨ ਉੱਥੇ ਉਹ ਸਮਾਜਿਕ ਰਸਮਾਂ ਸਮੇਂ ਵੀ ਕੰਮ ਕਾਰ ਵਿੱਚ ਹੱਥ ਵਟਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਉਹ ਮੁੰਡੇ ਕੁੜੀਆਂ ਦੇ ਰਿਸ਼ਤੇ ਵੀ ਕਰ ਆਉਂਦੇ ਸਨ ਤੇ ਮੁੰਡੇ ਕੁੜੀ ਵਾਲ਼ੇ ਉਹਨਾਂ ਤੇ ਪੂਰਾ ਭਰੋਸਾ ਕਰਦੇ ਸਨ। ਵਿਆਹ-ਮੁਕਲਾਵੇ ਸਮੇਂ ਨਾਇਣਾਂ ਨੂੰ ਵਿਆਹੁਲੀ ਕੁੜੀ ਦੇ ਨਾਲ਼ ਭੇਜਣ ਦਾ ਆਮ ਰਿਵਾਜ ਰਿਹਾ ਹੈ। ਉਹ ਮੁਟਿਆਰਾਂ ਨੂੰ ਵਿਸ਼ੇਸ਼ ਕਰਕੇ ਵਿਆਹੁਲੀਆਂ ਕੁੜੀਆਂ ਦੇ ਰੂਪ ਨੂੰ ਚਾਰ ਚੰਨ ਲਾਉਂਦੀਆਂ ਸਨ। ਅਨੇਕਾਂ ਲੋਕ ਗੀਤ ਨਾਇਣਾਂ ਬਾਰੇ ਪ੍ਰਚੱਲਤ ਹਨ-
ਜਿਗਰਾ ਨਾਈਆਂ ਦਾ
ਨੈਣਾਂ ਜੱਟਾਂ ਨਾਲ਼ ਤੋਰੀ
ਬੱਗਿਆ ਚੱਕ ਚੌਂਕੜੀ
ਨੈਣ ਨਫੇ ਵਿੱਚ ਆਈ
ਗੱਡੀ ਵਿੱਚ ਨਾ ਪਰਾਹੁਣਿਆਂ ਛੇੜੀਂ
ਘਰ ਜਾ ਕੇ ਨੈਣ ਦੱਸਦੂ
ਪਰੇ ਹਟ ਜਾ ਕੁਪੱਤੀਏ ਨੈਣੇ
ਇਕ ਵਾਰੀ ਦੇਖ ਲੈਣ ਦੇ
ਅੰਨ੍ਹੇ ਜੱਟ ਦਾ ਆਇਆ ਮੁਕਲਾਵਾ
ਗੱਡੀ ਵਿੱਚ ਨੈਣ ਦਬ ਲੀ
23/ ਮਹਿਕ ਪੰਜਾਬ ਦੀ