ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/251

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਂ ਟੈਂ ਕਰਦਾ
ਭਾਰ ਚੁਕਾਇਆ
ਤਾਂ ਚੁਪ ਕਰਦਾ



ਅਤੇ

ਇੱਕ ਵਾਗੀ ਸੀ ਵੱਗ ਚਾਰਦਾ
ਜਾਂਦਿਆਂ ਦੇ ਗਿੱਟੇ ਠੇਕੇ
ਆਉਂਦਿਆਂ ਨੂੰ ਬੁਲ੍ਹ ਮਾਰਦਾ

ਗਿਠ ਕੁ ਦਾ ਡੰਡਾ
ਸਾਰੀ ਫ਼ੌਜ ਰੋਕੀ ਖੜਾ

ਹੋਰ

ਚਾਲ਼ੀ ਚੋਰ ਇੱਕ ਸਿਪਾਹੀ
ਸਾਰਿਆਂ ਦੇ ਇੱਕ-ਇੱਕ ਟਕਾਈ

ਖੂਹ ਦਾ ਵਰਨਣ ਸੁਣੋ———

ਰਾਹੇ-ਰਾਹੇ ਜਾਨੀ ਆਂ
ਰਾਹ ਦੇ ਵਿੱਚ ਡੱਬਾ
ਮੈਂ ਉਸ ਨੂੰ ਚੁੱਕ ਨਾ ਸਕਾਂ
ਹਾਏ ਉਏ ਮੇਰਿਆ ਰੱਬਾ



ਜਾਂ

ਰੜੇ ਮੈਦਾਨ ਵਿੱਚ ਪਾਣੀ ਦਾ ਡੱਬਾ
ਚੁੱਕ ਨੀ ਹੁੰਦਾ ਚੁੱਕਾ ਦੇ ਰੱਬਾ

249/ਮਹਿਕ ਪੰਜਾਬ ਦੀ