ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/254

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਫ਼ਸਲਾਂ

1
ਕਣਕ

ਅਸੀਂ ਯਾਰ ਦੀ ਤ੍ਰੀਕੇ ਜਾਣਾ

ਕਣਕ ਦੇ ਲਾਹਦੇ ਫੁਲਕੇ

2

ਤੇਰੀ ਮੇਰੀ ਇਉਂ ਲੱਗ ਗੀ
ਜਿਉਂ ਲੱਗਿਆ ਕਣਕ ਦਾ ਦਾਣਾ

3

ਜਟ ਸ਼ਾਹਾਂ ਨੂੰ ਖੰਘੂਰੇ ਮਾਰੇ
ਕਣਕਾਂ ਨਿਸਰ ਦੀਆਂ

4

ਪਾਣੀ ਦੇਣਗੇ ਰੁਮਾਲਾਂ ਵਾਲ਼ੇ
ਬੱਲੀਏ ਕਣਕ ਦੀਏ

5

ਬੱਲੀਏ ਕਣਕ ਦੀਏ
ਤੈਨੂੰ ਖਾਣਗੇ ਨਸੀਬਾਂ ਵਾਲੇ

6

ਉੱਡਗੀ ਕਬੂਤਰ ਬਣ ਕੇ
ਹਰੀਆਂ ਕਣਕਾਂ ਚੋਂ

7

ਉੱਠ ਗਿਆ ਮਿਰਕਣ ਨੂੰ
ਕਣਕ ਵੇਚ ਕੇ ਸਾਰੀ

8

ਬੱਗੀ-ਬੱਗੀ ਕਣਕ ਦੇ

ਮੰਡੇ ਪਕਾਉਨੀ ਆਂ
ਛਾਵੇਂ ਬਹਿ ਕੇ ਖਾਵਾਂ ਗੇ
ਚਿਤ ਕਰੂ ਮੁਕਲਾਵੇ ਜਾਵਾਂਗੇ

252/ਮਹਿਕ ਪੰਜਾਬ ਦੀ