ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/265

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਦੂਰ ਖੜਾ ਦੁੱਖ ਪੁੱਛੇ

78

ਚਿੱਤ ਬੱਕਰੀ ਲੈਣ ਨੂੰ ਕਰਦਾ
ਬੰਨੇ-ਬੰਨੇ ਲਾਦੇ ਬੇਰੀਆਂ

79

ਬੇਰੀਆਂ ਦੇ ਬੇਰ ਮੁਕਗੇ
ਦਸ ਕਿਹੜੇ ਮੈਂ ਬਹਾਨੇ ਆਵਾਂ

80

ਬੇਰੀਆਂ ਦੇ ਬੇਰ ਪੱਕਗੇ
ਰੁਤ ਯਾਰੀਆਂ ਲਾਉਣ ਦੀ ਆਈ

81

ਮਿੱਠੇ ਬੇਰ ਸੁਰਗ ਦਾ ਮੇਵਾ
ਕੋਲੋਂ ਕੋਲ ਬੇਰ ਚੁਗੀਏ

82

ਮਿੱਠੇ ਯਾਰ ਦੇ ਬਰੋਬਰ ਬਹਿਕੇ
ਮਿੱਠੇ-ਮਿੱਠੇ ਬੇਰ ਚੁਗੀਏ

83

ਮਿੱਠੇ ਬੇਰ ਬੇਰੀਏ ਤੇਰੇ
ਸੰਗਤਾਂ ਨੇ ਇੱਟ ਮਾਰਨੀ

84

ਭਾਬੀ ਤੇਰੀ ਗਲ੍ਹ ਵਰਗਾ
ਮੈਂ ਬੇਰੀਆਂ ਚੋਂ ਬੇਰ ਲਿਆਂਦਾ

85

ਬੇਰੀਆਂ ਦੇ ਬੇਰ ਖਾਣੀਏਂ
ਗੋਰੇ ਰੰਗ ਤੇ ਝਰੀਟਾਂ ਆਈਆਂ

86

ਬੇਰੀਆਂ ਨੂੰ ਬੇਰ ਲੱਗਗੇ
ਤੈਨੂੰ ਕੁਝ ਨਾ ਲੱਗਾ ਮੁਟਿਆਰੇ

87

ਬੇਰੀ ਤੋਂ ਬੇਰ ਲਿਆ

ਚੰਗੀ ਭਲੀ ਖੇਡਦੀ ਨੂੰ
ਕਿਸਮਤ ਨੇ ਘੇਰ ਲਿਆ।

263/ਮਹਿਕ ਪੰਜਾਬ ਦੀ