ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



110


ਅੰਬ


ਛੱਡਕੇ ਦੇਸ਼ ਦੁਆਬਾ
ਅੰਬੀਆਂ ਨੂੰ ਤਰਸੇਂ ਗੀ
111
ਕਿਹੜੇ ਯਾਰ ਦੇ ਬਾਗ ਚੋਂ ਨਿਕਲੀ
ਮੁੰਡਾ ਰੋਵੇ ਅੰਬੀਆਂ ਨੂੰ
112
ਕਿਤੇ ਬਾਗ ਨਜ਼ਰ ਨਾ ਆਵੇ
ਮੁੰਡਾ ਰੋਵੇ ਅੰਬੀਆਂ ਨੂੰ
113
ਕਾਹਨੂੰ ਮਾਰਦੈ ਜੱਟਾ ਲਲਕਾਰੇ
ਤੇਰੇ ਕਿਹੜੇ ਅੰਬ ਤੋੜ ਲੇ
114
ਅੰਬ ਕੋਲੇ ਇਮਲੀ
ਨੀ ਜੰਡ ਕੋਲੇ ਟਾਹਲੀ
ਅਕਲ ਬਿਨਾਂ ਨੀ
ਗੋਰਾ ਰੰਗ ਜਾਵੇ ਖਾਲੀ
115
ਵਿਹੜੇ ਦੇ ਵਿੱਚ ਅੰਬ ਸੁਣੀਂਦਾ
ਬਾਗਾਂ ਵਿੱਚ ਲਸੂੜਾ
ਕੋਠੇ ਚੜ੍ਹਕੇ ਦੇਖਣ ਲੱਗਿਆ
ਸੂਤ ਟੇਰਦੀ ਦੂਹਰਾ
ਯਾਰੀ ਲਾ ਕੇ ਦਗਾ ਕਮਾਗੀ
ਖਾ ਕੇ ਮਰੂ ਧਤੂਰਾ
ਕਾਹਨੂੰ ਪਾਇਆ ਸੀ-
ਪਿਆਰ ਵੈਰਨੇ ਗੂਹੜਾ
116
ਜੇਠ ਹਾੜ੍ਹ ਵਿੱਚ ਅੰਬ ਬਥੇਰੇ
ਸਾਉਣ ਜਾਮਣੂੰ ਪੀਲਾਂ
ਰਾਂਝਿਆ ਆ ਜਾ ਵੇ-
ਤੈਨੂੰ ਪਾ ਕੇ ਪਟਾਰੀ ਵਿੱਚ ਕੀਲਾਂ

267/ਮਹਿਕ ਪੰਜਾਬ ਦੀ