ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/271

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੁੱਲ ਬੂਟੇ

121

ਮਹਿੰਦੀ

ਅੱਗੇ ਤਾਂ ਗੁੜ ਵਿਕੇ ਧੜੀਏਂ
ਹੁਣ ਕਿਉਂ ਦੇਣ ਘਟਾ ਕੇ
ਖੱਤਰੀ ਮਹਾਜਨ ਐਂ ਲੁੱਟ ਲੈਂਦੇ
ਦਿਨ ਤੀਆਂ ਦੇ ਆਗੇ
ਜਾਹ ਨੀ ਕੁੜੀਏ ਪੱਤਾ ਤੋੜ ਲਿਆ
ਹੱਥ ਨਾ ਪੱਤੇ ਨੂੰ ਜਾਵੇ
ਮਾਰ ਟਪੂਸੀ ਪੱਤਾ ਤੋੜ ਲਿਆ
ਬਹਿਗੀ ਟੰਗ ਤੁੜਾ ਕੇ
ਬਾਗ ਦਾ ਫੁੱਲ ਬਣਗੀ-
ਮਹਿੰਦੀ ਹੱਥਾਂ ਨੂੰ ਲਾ ਕੇ

122


ਗੁਲਾਬ ਦਾ ਫੁੱਲ


ਤਿੰਨ ਦਿਨਾਂ ਦੀ ਤਿੰਨ ਪਾ ਮਖਣੀ
ਖਾ ਗਿਆ ਟੁਕ ਤੇ ਧਰ ਕੇ
ਲੋਕੀ ਕਹਿੰਦੇ ਮਾੜਾ-ਮਾੜਾ
ਮੈਂ ਦੇਖਿਆ ਸੀ ਮਰ ਕੇ
ਫੁੱਲਾ ਵੇ ਗੁਲਾਬ ਦਿਆ-
ਆ ਜਾ ਨਦੀ ਵਿੱਚ ਤਰਕੇ

123


ਵੇਲ


ਕੁੜੀ ਪੱਟ ਦੀ ਤਾਰ ਦਾ ਬਾਟਾ
ਦੂਹਰੀ ਹੋਈ ਵੇਲ ਦਿਸੇ

124


ਤੈਨੂੰ ਯਾਰ ਰਖਣਾ ਨੀ ਆਇਆ
ਵਧਗੀ ਵੇਲ ਜਹੀ

269/ਮਹਿਕ ਪੰਜਾਬ ਦੀ