ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/288

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡੰਡੀਆਂ
ਤਾਵੇ ਤਾਵੇ ਤਾਵੇ
ਡੰਡੀਆਂ ਕਰਾ ਦੇ ਮਿੱਤਰਾ
ਜੀਹਦੇ ਵਿੱਚ ਵੀਂ ਮੁਲਕ ਲੰਘ ਜਾਵੇ
ਡੰਡੀਆਂ ਦਾ ਭਾਅ ਸੁਣ ਕੇ
ਮੁੰਡਾ ਚਿੱਤੜ ਝਾੜਦਾ ਜਾਵੇ
ਗਿਝੀ ਹੋਈ ਲੱਡੂਆਂ ਦੀ
ਰੰਨ ਦਾਲ ਫੁਲਕਾ ਨਾ ਖਾਵੇ
ਪਤਲੋਂ ਦੀ ਠੋਡੀ ਤੇ-
ਲੌਂਗ ਚਾਬੜਾਂ ਪਾਵੇ
217
ਬਾਲੇ
ਗੱਲਾਂ ਗੋਰੀਆਂ ਚਿਲਕਣੇ ਬਾਲੇ
ਬਚਨੋ ਬੈਲਣ ਦੇ
218
ਰਸ ਲੈਗੇ ਕੰਨਾਂ ਦੇ ਬਾਲੇ
ਝਾਕਾ ਲੈਗੀ ਨਥ ਮੱਛਲੀ
219
ਝਾਂਜਰ
ਢਾਈਆਂ ਢਾਈਆਂ ਢਾਈਆਂ
ਜੱਟਾਂ ਦੇ ਪੁੱਤ ਜੋਗੀ ਹੋਗੇ
ਸਿਰ ਪਰ ਜਟਾਂ ਰਖਾਈਆਂ
ਬਗਲੀ ਫੜਕੇ ਮੰਗਣ ਤੁਰ ਪੇ
ਖੈਰ ਨਾ ਪਾਉਂਦੀਆਂ ਮਾਈਆਂ
ਤੇਰੀ ਝਾਂਜਰ ਨੇ-
ਪਿੰਡ 'ਚ ਦੁਹਾਈਆਂ ਪਾਈਆਂ
220
ਲੌਂਗ
ਸੱਗੀ ਫੁੱਲ ਸਰਕਾਰੀ ਗਹਿਣਾ
ਤੀਲੀ ਲੌਂਗ ਕੰਜਰਾਂ ਦੇ
221
ਤੇਰੇ ਲੌਂਗ ਦਾ ਪਿਆ ਲਸ਼ਕਾਰਾ
ਹਾਲੀਆਂ ਨੇ ਹਲ ਡਕ ਲਏ

286/ਮਹਿਕ ਪੰਜਾਬ ਦੀ