ਲੋਕ ਜੀਵਨ ਤੇ ਦਾਰੂ
ਆਦਿ ਕਾਲ ਤੋਂ ਹੀ ਭਾਰਤੀ ਲੋਕ ਜੀਵਨ ਵਿੱਚ ਸ਼ਰਾਬ ਦੀ ਵਰਤੋਂ ਦੇ ਸੰਕੇਤ ਮਿਲਦੇ ਹਨ। ਇਸ ਦਾ ਜ਼ਿਕਰ ਸੰਸਕ੍ਰਿਤ ਗ੍ਰੰਥਾਂ ਵਿੱਚ ਵੀ ਉਪਲਬਧ ਹੈ। ਸ਼ਰਾਬ ਅਰਬੀ ਭਾਸ਼ਾ ਦਾ ਸ਼ਬਦ ਹੈ। ਸ਼ਰਾਬ ਦੀ ਸੰਗਯਾ-ਸ਼ਰਬ ਹੈ, ਜਿਸ ਦਾ ਭਾਵ-ਅਰਥ ਹੈ ਪੀਣ ਯੋਗ ਪਦਾਰਥ। ਸ਼ਰ-ਆਬ-ਸ਼ਰਾਰਤ ਭਰਿਆ ਪਾਣੀ। ਮਦਿਰਾ, ਸੁਰਾ ਤੇ ਸੋਮ ਸ਼ਰਾਬ ਦੇ ਹੀ ਨਾਂ ਹਨ।
ਸੂਰਾ ਸੰਸਕ੍ਰਿਤ ਦਾ ਸ਼ਬਦ ਹੈ। ਇਕ ਪੁਰਾਣਕ ਕਥਾ ਅਨੁਸਾਰ ਖੀਰ ਸਮੁੰਦਰ ਮੰਥਨ ਸਮੇਂ ਨਿਕਲੇ 14 ਰਤਨਾਂ ਵਿੱਚ ਇਕ ਨਸ਼ੀਲੀ ਵਸਤ ਸੁਰਾ (ਸ਼ਰਾਬ) ਵੀ ਸੀ। ਇਸ ਦਾ ਸੁਰਾ ਦੇਵੀ ਦੇ ਰੂਪ ਵਿੱਚ ਮਾਨਵੀ-ਕਰਨ ਕੀਤਾ ਗਿਆ ਹੈ।1
ਬਾਲਮੀਕੀ ਰਮਾਇਣ ਦੇ ਬਾਲ ਖੰਡ ਦੇ 45ਵੇਂ ਅਧਿਆਇ ਵਿੱਚ ਲਿਖਿਆ ਹੈ ਕਿ ਸੁਰਾ ਪੀਣ ਤੇ ਹੀ ਦੇਵ ਸੁਰ ਅਖਵਾਏ। ਪੁਰਾਣੇ ਜ਼ਮਾਨੇ ਵਿੱਚ ਸੁਰਾ ਦੀ ਵੱਡੀ ਮਹਿਮਾ ਮੰਨੀ ਗਈ ਹੈ। ਸਿੱਖ ਧਰਮ ਵਿਚ ਸੁਰਾ ਦਾ ਪੂਰਾ ਤਿਆਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਰਾ ਦੀ ਥਾਂ ਸਰਾ ਪਦ ਵੀ ਹੈ, "ਸਚੁ ਸਰਾ ਗੁੜ ਬਾਹਰਾ।" (ਸ੍ਰੀ ਮ. ਪਹਿੱਲਾ)
ਸੋਮ ਵੀ ਸੰਸਕ੍ਰਿਤ ਭਾਸ਼ਾ ਦਾ ਹੀ ਸ਼ਬਦ ਹੈ। ਰਿਗਵੇਦ ਅਨੁਸਾਰ ਇਹ ਇਕ ਰਸੀਲੇ ਰਸ ਦਾ ਨਾਉਂ ਹੈ ਜੋ ਸੋਮ ਵੱਲੀ (ਇਕ ਬੇਲ ਜਿਸ ਦੇ ਰਸ ਤੋਂ ਸੋਮ ਰਸ ਬਣਾਇਆ ਜਾਂਦਾ ਹੈ) ਨੂੰ ਨਚੋੜ ਕੇ ਅਤੇ ਉਬਾਲ ਕੇ ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ। ਇਹ ਭਿੰਨੀ-ਭਿੰਨ ਖੁਸ਼ਬੋ ਵਾਲਾ ਹੁੰਦਾ ਹੈ, ਪਰੋਹਤ ਅਤੇ ਦੇਵਤੇ ਸਭ ਇਸ ਨੂੰ ਪਸੰਦ ਕਰਦੇ ਹਨ। ਰਿਗਵੇਦ ਵਿਚ ਸੋਮ ਰਸ ਦਾ ਹਾਲ ਵੱਡੇ ਵਿਸਤਾਰ ਨਾਲ ਲਿਖਿਆ ਗਿਆ ਹੈ।2
‘ਫਰਹੰਗੇ-ਏ-ਜਹਾਂਗੀਰੀ' ਵਿੱਚ ਦਰਜ ਹੈ ਕਿ ਖੁਸਰੋ ਬਾਦਸ਼ਾਹ ਦੇ ਰਾਜ ਕਾਲ ਵਿੱਚ ਸ਼ਰਾਬ ਦਾ ਰਿਵਾਜ ਹੋਇਆ। ਉਹ ਅੰਗੂਰਾਂ ਦਾ ਅਰਕ ਪੀਂਦਾ ਹੁੰਦਾ ਸੀ ਅਤੇ ਜਿਹੜਾ ਜੂਠਾ ਅਰਕ ਬਚ ਰਹਿੰਦਾ, ਉਸ ਨੂੰ ਇਕ ਭਾਂਡੇ ਵਿੱਚ ਇਕੱਠਾ ਕਰਾਈ ਜਾਂਦਾ ਸੀ, ਜੋ ਖਮੀਰ ਉੱਠ ਕੇ ਸ਼ਰਾਬ ਬਣ ਜਾਂਦਾ ਸੀ। ਇਕ ਦਿਨ ਇਕ ਬਾਂਦੀ ਨਾਲ ਗੁੱਸੇ ਹੋ ਕੇ ਉਸ ਨੂੰ ਪਿਲਾ ਦਿੱਤਾ ਤਾਂ ਉਹ ਨਸ਼ੇ ਵਿੱਚ ਆ ਕੇ ਨੱਚਣ ਲੱਗ ਪਈ। ਕਈ ਕਹਿੰਦੇ ਹਨ ਕਿ ਬਾਂਦੀ ਨੇ ਕਿਸੇ ਬੀਮਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਦੇ
1. ਜੌਨ ਡੌਸਨ, "ਹਿੰਦੂ ਮਿਥਿਹਾਸ ਕੋਸ਼", ਭਾਸ਼ਾ ਵਿਭਾਗ ਪੰਜਾਬ, ਪੰਨਾ 135
2. ਕਾਨ੍ਹ ਸਿੰਘ ਨਾਭਾ, 'ਮਹਾਨ ਕੋਸ਼', ਤੀਜਾ ਸੰਸਕਰਣ, ਭਾਸ਼ਾ ਵਿਭਾਗ ਪੰਜਾਬ, ਪੰਨਾ 219-233
27/ ਮਹਿਕ ਪੰਜਾਬ ਦੀ