ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/297

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਰਾਹ ਸੰਗਰੂਰਾਂ ਦੇ
ਕੱਚੀ ਮਲਮਲ ਉਡਦੀ ਜਾਵੇ
ਉਡਦੀ ਮਲਮਲ ਤੇ
ਤੋਤਾ ਝਪਟ ਚਲਾਵੇ
ਮੇਲੋ ਦਾ ਯਾਰ ਯਾਰੋ
ਰੁਸ ਕੇ ਚੀਨ ਨੂੰ ਜਾਵੇ
ਖੂਹ ਵਿੱਚੋਂ ਬੋਲ ਪੂਰਨਾ-
ਤੈਨੂੰ ਗੋਰਖ ਨਾਥ ਬੁਲਾਵੇ
274
ਸ਼ੈਸ਼ਨ ਜੱਜ
ਹੱਥ ਜੋੜਦੀ ਸ਼ਿਸ਼ਨ ਜੱਜ ਮੂਹਰੇ
ਭਗਤੇ ਨੂੰ ਕੈਦੋਂ ਛੱਡ ਦੇ
275
ਚੱਕੋ ਸਹੁਰੇ ਜੱਜ ਦੀ ਕੁੜੀ
ਜਿਹੜਾ ਲੰਬੀਆਂ ਤ੍ਰੀਕਾਂ ਪਾਵੇ

295/ਮਹਿਕ ਪੰਜਾਬ ਦੀ