ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/298

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਰਥਕ ਮੰਦਵਾੜਾ

276
ਲੋਕੀ ਸੁੱਤੇ ਨੇ
ਲੋਕੀ ਸੁੱਤੇ ਨੇ ਅਰਾਮ ਨਾਲ ਸਾਰੇ
ਮੋਢੇ ਹਲੜਾ
ਮੋਢੇ ਹਲੜਾ ਤੇ ਹੱਥ 'ਚ ਪਰਾਣੀ
ਅੱਗੇ ਜੋਗ ਢੱਗਿਆਂ ਦੀ
ਢੱਗੇ ਜੋੜ ਕੇ
ਢੱਗੇ ਜੋੜਕੇ ਪੈਲੀ ਵਿੱਚ ਵੜਿਆ
ਹਟ ਪਰ੍ਹੇ ਤੂੰ ਬੱਗਿਆ
ਕੇਸ ਖੁੱਲ੍ਹੇ ਸੀ
ਕੇਸ ਖੁੱਲ੍ਹੇ ਸੀ ਲਮਕਦੀਆਂ ਲੀਰਾਂ
ਢਾਈ ਪੇਚ ਪਗੜੀ ਦੇ
ਤੇੜਾ ਕੱਛਾ ਵੀ
ਤੇੜ ਕੱਛਾ ਵੀ ਖੱਦਰ ਦਾ ਪਾਟਾ
ਨਾਲਾ ਪਾਇਆ ਜੋਤ ਵੱਢ ਕੇ
ਉੱਤੋਂ ਸਿਖਰ
ਉੱਤੋਂ ਸਿਖਰ ਦੁਪਹਿਰਾਂ ਹੋਈਆਂ
ਰੋਟੀ ਵੀ ਨਾ ਆਈ ਓਸ ਦੀ
ਚੂੜੇ ਵਾਲੜੀ
ਚੂੜੇ ਵਾਲੜੀ ਦੇ ਹੱਥ ਵਿੱਚ ਪਾਣੀ
ਸੁੱਕੀ ਰੋਟੀ ਛੋਲਿਆਂ ਦੀ
ਸੱਜਨਾਂ!
ਸਜਨਾਂ! ਜੋ ਤੇਰੇ ਕਰਮਾਂ ਦਾ
ਸੋ ਲੱਭਣਾ!
277
ਹੱਲ ਛੱਡ ਕੇ ਚਰ੍ਹੀ ਨੂੰ ਜਾਣਾ
ਜੱਟ ਦੀ ਜੂਨ ਬੁਰੀ
278
ਗੋਦੀ ਮੁੰਡਾ ਤੇ ਚਰ੍ਹੀ ਨੂੰ ਚੱਲੀ

296/ਮਹਿਕ ਪੰਜਾਬ ਦੀ