ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/299

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਬਰ ਬਚੋਲੇ ਨੂੰ
279
ਹੁਣ ਦੇ ਗੱਭਰੂਆਂ ਦੇ
ਚਿੱਟੇ ਚਾਦਰੇ ਲੜਾਂ ਤੋਂ ਖਾਲੀ
280
ਲੱਛੀ ਤੇਰੇ ਬੰਦ ਨਾ ਬਣੇ
ਮੁੰਡੇ ਮਰਗੇ ਕਮਾਈਆਂ ਕਰਦੇ
281
ਪਹਿਲਾਂ ਮਾਮਲੇ ਤੋਂ ਜਾਨ ਛੁਡਾਈਏ
ਬੰਦ ਫੇਰ ਬਣ ਜਾਣਗੇ
282
ਮੇਰਾ ਹੱਥ ਆਰਸੀ ਤੋਂ ਖਾਲੀ
ਵੀਰਾ ਵੇ ਮੁਰੱਬੇ ਵਾਲਿਆ
283
ਬੋਹਲ ਸਾਰਾ ਵੇਚ ਘੱਤਿਆ
ਛੱਲਾਂ ਪੰਦਰਾਂ ਨਾ ਜੱਟ ਨੂੰ ਥਿਆਈਆਂ
284
ਹਲ ਪੰਜਾਲੀ ਦੀ ਹੋ ਗਈ ਕੁਰਕੀ
ਵੇਚ ਕੇ ਖਾ ਲਿਆ ਬੀ
ਹਾਲਾ ਨਹੀਂ ਭਰਿਆ-
ਵਾਹੀ ਦਾ ਲਾਹਾ ਕੀ
285
ਔਖ ਲੰਘਦੇ ਘਰਾਂ ਦੇ ਲਾਂਘੇ
ਛੱਡਦੇ ਤੂੰ ਬੈਲਦਾਰੀਆਂ
286
ਪਿੰਡਾਂ ਵਿੱਚ ਭੰਗ ਭੁੱਜਦੀ
ਸ਼ਹਿਰ ਚੱਲੀਏ ਮਜੂਰੀ ਕਰੀਏ
287
ਬਾਣੀਆਂ ਨੇ ਅੱਤ ਚੱਕਲੀ
ਸਾਰੇ ਜੱਟ ਕਰਜ਼ਾਈ ਕੀਤੇ
288
ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ
ਸਾਉਣੀ ਤੇਰੀ ਸ਼ਾਹਾਂ ਲੁਟਲੀ

297/ਮਹਿਕ ਪੰਜਾਬ ਦੀ