ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/300

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੂਹ-ਹਰਟ
289
ਹਰਟ
ਕੰਨੇ ਨੂੰ ਕੰਨਾ ਸਾਹਮਣਾ
ਕਾਂਜਣ ਸਿੱਧੀ ਸ਼ਤੀਰ
ਕਾਂਜਣ ਵਿਚਲਾ ਮੱਕੜਾ
ਮੱਕੜੇ ਵਿਚਲਾ ਤੀਰ
ਲੱਠ ਘੁੰਮੇਟੇ ਪਾਉਂਦੀ
ਜਿਉਂ ਸਈਆਂ ਵਿੱਚ ਹੀਰ
ਬੂੜੀਏ ਨੂੰ ਬੂੜੀਆ ਮਿਲੇ
ਜਿਊਂ ਭੈਣਾਂ ਨੂੰ ਵੀਰ
ਕੁੱਤਾ ਟਿਕ-ਟਿਕ ਕਰ ਰਿਹਾ
ਮੰਦੀ ਲਿਖੀ ਤਕਦੀਰ
ਬਲਦਾਂ ਗਲੀਂ ਪੰਜਾਲੀਆਂ
ਜਿਉਂ ਸ਼ੇਰਾਂ ਗਲੀਂ ਜੰਜੀਰ
ਟਿੰਡਾਂ ਦੇ ਗਲ ਗਾਨੀਆਂ
ਲਿਆਣ ਪਤਾਲੋਂ ਨੀਰ
ਚਲ੍ਹੇ 'ਚ ਪਾਣੀ ਇਉਂ ਗਿਰੇ
ਜਿਉਂ ਗਿਰੇ ਕਮਾਨੋਂ ਤੀਰ
ਚਲ਼੍ਹੇ 'ਚ ਪਾਣੀ ਇਉਂ ਗਿਰੇ
ਜਿਉਂ ਬਾਹਮਣ ਥਾਲੀ ਖੀਰ
ਆਡਾਂ 'ਚ ਪਾਣੀ ਇਉਂ ਤੁਰੇ
ਜਿਉਂ ਸੱਪ ਤੁਰੇ ਦਿਲਗੀਰ
ਨੱਕਿਆਂ ਨੇ ਪਾਣੀ ਵੰਡਿਆ
ਜਿਉਂ ਭਾਈਆਂ ਵੰਡੀ ਜਗੀਰ
ਨਾਕੀ ਵਿਚਾਰਾ ਇਊਂ ਫਿਰੇ
ਜਿਊਂ ਦਰ-ਦਰ ਫਿਰੇ ਫਕੀਰ
ਗਾਧੀ ਤਖ਼ਤ ਲਾਹੌਰ ਦੀ
ਜਿੱਥੇ ਆ-ਆ ਬਹਿਣ ਅਮੀਰ

298/ਮਹਿਕ ਪੰਜਾਬ ਦੀ