ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/303

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਦਿਨ ਵਿਛੜ ਜਾਵਣਾ
ਤੇਰੀ ਕਿਸੇ ਨਾ ਪੁੱਛਣੀ ਬਾਤ
299
ਉੱਠ ਉਹ ਜੱਟਾ ਸੁੱਤਿਆ
ਦਾਹੜੀ ਹੋਈ ਭੂਰ
ਅੱਗਾ ਨੇੜੇ ਆ ਗਿਆ
ਪਿੱਛਾ ਰਹਿ ਗਿਆ ਦੂਰ
300
ਆਟਾ ਮੇਰਾ ਬੁੜ੍ਹਕਿਆ
ਬੰਨੇ ਬੋਲਿਆ ਕਾਗ
ਤੜਕੇ ਚਿੜੀਆਂ ਜਾਗੀਆਂ
ਸੌਂ ਰਹੇ ਮੇਰੇ ਭਾਗ
301
ਫੁਲ ਖਿੜੇ ਕਚਨਾਰ ਦੇ
ਪੈਲਾਂ ਪਾਵਣ ਮੋਰ
ਚੰਨ ਚੁਫੇਰੇ ਭਾਲਦੇ
ਮੇਰੇ ਨੈਣ ਚਕੋਰ
302
ਕੜਕ ਨਾ ਜਾਂਦੀ ਕੁੱਪਿਓਂ
ਰਹਿੰਦੇ ਤੇਲ ਭਰੇ
ਕਿੱਕਰ ਜੰਡ ਕਰੀਰ ਨੂੰ
ਪਿਓਂਦ ਕੌਣ ਕਰੇ
303
ਔਖੀ ਰਮਜ਼ ਫਕੀਰੀ ਵਾਲੀ
ਚੜ੍ਹ ਸੂਲੀ ਤੇ ਬਹਿਣਾ
ਦਰ-ਦਰ ਤੇ ਟੁਕੜੇ ਮੰਗਣੇ
ਮਾਈਏਂ ਭੈਣੇ ਕਹਿਣਾ

301/ਮਹਿਕ ਪੰਜਾਬ ਦੀ