ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/306

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

6
ਲੋਹੜੀ ਬਈ ਲੋਹੜੀ
ਤੇਰਾ ਮੁੰਡਾ ਚੜ੍ਹਿਆ ਘੋੜੀ
ਘੋੜੀ ਨੇ ਮਾਰੀ ਲੱਤ
ਤੇਰੇ ਮੁੰਡੇ ਜੰਮਣ ਸੱਠ
ਸਾਡੀ ਲੋਹੜੀ ਮਨਾ ਦੋ
7
ਉਖਲੀ 'ਚ ਪਾਥੀ
ਤੇਰਾ ਪੁੱਤ ਚੜ੍ਹੇ ਹਾਥੀ
ਸਾਡੀ ਲੋਹੜੀ ਮਨਾ ਦੋ
8
ਉਖਲੀ 'ਚ ਪਰਾਲੀ
ਤੇਰੇ ਆਉਣ ਬਹੂਆਂ ਚਾਲੀ
ਸਾਡੀ ਲੋਹੜੀ ਮਨਾ ਦੋ
9
ਸਾਨੂੰ ਦੇਹ ਲੋਹੜੀ
ਤੇਰੀ ਜੀਵੇ ਘੋੜੀ
10
ਕੋਠੀ ਹੇਠ ਡੱਕਾ
ਥੋਨੂੰ ਰਾਮ ਦਊਰਾ ਬੱਚਾ
ਸਾਡੀ ਲੋਹੜੀ ਮਨਾ ਦੋ
11
ਕੋਠੀ ਹੇਠ ਚਾਕੂ
ਗੁੜ ਦਊ ਮੁੰਡੇ ਦਾ ਬਾਪੂ
ਸਾਡੀ ਲੋਹੜੀ ਮਨਾ ਦੋ
12
ਕੋਠੀ ਹੇਠ ਭੂਰਾ
ਥੋਡੇ ਪਵੇ ਸ਼ੁਕਰ ਬੂਰਾ
ਸਾਡੀ ਲੋਹੜੀ ਮਨਾ ਦੋ
13
ਤਾਣਾ ਬਈ ਤਾਣਾ
ਗੁੜ ਲੈ ਕੇ ਜਾਣਾ

304/ਮਹਿਕ ਪੰਜਾਬ ਦੀ