ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/307

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

14
ਖੋਹਲ ਮਾਈ ਕੁੰਡਾ
ਜੀਵੇ ਤੇਰਾ ਮੁੰਡਾ
ਤੇਰੇ ਕੋਠੇ ਉੱਤੇ ਮੋਰ
ਸਾਨੂੰ ਛੇਤੀ-ਛੇਤੀ ਤੋਰ
ਦੇ ਮਾਈ ਲੱਕੜੀ
ਜੀਵੇ ਤੇਰੀ ਬੱਕਰੀ
ਦੇ ਮਾਈ ਲੋਹੜੀ
ਜੀਵੇ ਤੇਰੀ ਜੋੜੀ
ਕੰਘੀ ਉੱਤੇ ਕੰਘਾ
ਇਹ ਘਰ ਚੰਗਾ
15
ਲਿਆ ਮਾਈ ਲੱਕੜੀ
ਲਿਆ ਮਾਈ ਗੋਹਾ
ਮਾਈ ਦਾ ਬੱਚੜਾ
ਨਵਾਂ ਨਰੋਆ
16
ਕੋਠੇ ਤੇ ਪਰਨਾਲਾ
ਸਾਨੂੰ ਖੜਿਆਂ ਨੂੰ ਲੱਗਦਾ ਪਾਲਾ
ਸਾਡੀ ਲੋਹੜੀ ਮਨਾ ਦੋ
ਤੂੰ ਤਾਂ ਕੰਮ ਕਰਦੀ ਐਂ
ਸਾਨੂੰ ਰਾਤ ਪੈਂਦੀ ਐ
17
ਕੋਠੀ ਹੇਠ ਰੋੜੇ
ਥੋਡਾ ਬੰਤ ਚੜ੍ਹਿਆ ਘੋੜੇ
ਘੋੜੇ ਚੜ੍ਹਕੇ ਤੀਰ ਚਲਾਇਆ
ਤੀਰ ਲੱਗਿਆ ਤਿੱਤਰ ਦੇ
ਤਿੱਤਰ ਕਹਿੰਦਾ ਚਿਆਂ ਮਿਆਂ
ਚਿਆਂ ਮਿਆਂ
18
ਦੇ ਮਾਈ ਪਾਥੀ
ਤੇਰਾ ਪੁੱਤ ਚੜ੍ਹੇ ਹਾਥੀ
ਦੇ ਮਾਈ ਗੋਹਾ

305/ਮਹਿਕ ਪੰਜਾਬ ਦੀ