ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/321

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੱਕੀ ਦੇ ਟਾਂਡੇ ਗੋਡੇ-ਗੋਡੇ ਹੋ ਚੁੱਕੇ ਸਨ।
ਇੱਕ ਆਥਣ ਨੂੰ ਵਡਾਰੂ ਨੇ ਆਪਣੇ ਪੁੱਤਰਾਂ ਨੂੰ ਉੱਚੀ ਦੇਣੀ ਕਿਹਾ, "ਮੁੰਡਿਓ, ਸਵੇਰੇ ਸਾਜਰੇ ਜਾ ਕੇ ਮੱਕੀ ਨੂੰ ਸੁਹਾਗਾ ਦੇ ਆਉਣਾ।"
ਉਹਨੇ ਇਹ ਗੱਲ ਐਨੀ ਉੱਚੀ ਕਹੀ ਕਿ ਜੁਲਾਹਿਆਂ ਨੇ ਵੀ ਸੁਣ ਲਈ।
ਜੁਲਾਹੇ ਤੜਕ ਸਾਰ ਉੱਠੇ ਤੇ ਲੱਗੇ ਆਪਣੇ ਮੱਕੀ ਦੇ ਖੇਤਾਂ ਨੂੰ ਸੁਹਾਗਾ ਦੇਣ।
ਸੁਹਾਗਾ ਦੇ ਕੇ ਉਹਨਾਂ ਨੇ ਸਾਰੀ ਮੱਕੀ ਦਾ ਮਲੀਆ ਮੇਟ ਕਰ ਦਿੱਤਾ।
ਜਦ ਜੁਲਾਹੇ ਮੱਕੀ ਦੇ ਖੇਤ ਨੂੰ ਸੁਹਾਗਾ ਦੇ ਕੇ ਵਾਪਸ ਆ ਰਹੇ ਸੀ, ਪਿੰਡ ਦੇ ਸਾਰੇ ਜੱਟ ਉਹਨਾਂ ਵੱਲ ਵੇਖ ਕੇ ਖਿੜ ਖਿੜਾ ਰਹੇ ਸਨ .....।

319/ਮਹਿਕ ਪੰਜਾਬ ਦੀ