ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/341

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਦਮੀ ਤੇ ਆਲਸੀ ਦੀ ਸਾਂਝ

ਇੱਕ ਕਾਂ ਤੇ ਘੁੱਗੀ ਦੋਨੋਂ ਇੱਕੋ ਦਰਖੱਤ ਤੇ ਰਿਹਾ ਕਰਦੇ ਸੀ। ਇੱਕ ਦਿਨ ਘੁੱਗੀ ਨੇ ਕਾਂ ਨੂੰ ਆਖਿਆ, "ਕਾਵਾਂ, ਕਾਵਾਂ, ਚਲ ਆਪਾਂ ਸਾਂਝੀ ਖੇਤੀ ਕਰੀਏ।"
ਕਾਂ ਬੋਲਿਆ, "ਚੰਗਾ, ਮੈਂ ਤਿਆਰ ਹਾਂ।"
ਫਸਲ ਬੀਜਣ ਦਾ ਸਮਾਂ ਆ ਗਿਆ। ਘੁੱਗੀ ਨੇ ਕਾਂ ਨੂੰ ਆਖਿਆ, "ਚਲ ਕਾਵਾਂ ਆਪਾਂ ਖੇਤ ਵਾਹ ਆਈਏ।"
ਕਾਂ ਨੇ ਝੱਟ ਉੱਤਰ ਦਿੱਤਾ:———
ਚਲ ਮੈਂ ਆਇਆ
ਪੈਰੀਂ ਮੌਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ।
ਘੁੱਗੀ ਖੇਤ ਵੀ ਵਾਹ ਆਈ।ਕਾਂ ਫੇਰ ਵੀ ਨਾ ਗਿਆ। ਘੁੱਗੀ ਖੇਤ ਵਾਹ ਕੇ ਕਾਂ ਨੂੰ ਬੋਲੀ, "ਚਲ ਆ ਬੀ ਬੀਜ ਆਈਏ।"
ਚਲਾਕ ਕਾਂ ਨੇ ਪਹਿਲਾਂ ਵਾਂਗ ਹੀ ਜਵਾਬ ਦੇ ਦਿੱਤਾ:———
ਚਲ ਮੈਂ ਆਇਆ
ਪੈਰੀਂ ਮੌਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ
ਘੁੱਗੀ ਬੀਜ ਵੀ ਬੀਜ ਆਈ। ਕਾਂ ਨਾ ਅਪੜਿਆ। ਕੁਝ ਦਿਨਾਂ ਮਗਰੋਂ ਬੂਟੇ ਉੱਗ ਪਏ। ਬੂਟਿਆਂ ਨੂੰ ਪਾਣੀ ਦੇਣ ਦਾ ਸਮਾਂ ਸੀ। ਘੁੱਗੀ ਨੇ ਕਾਂ ਨੂੰ ਕਿਹਾ, "ਕਾਵਾਂ, ਕਾਵਾਂ ਚਲ ਆਪਾਂ ਬੂਟਿਆਂ ਨੂੰ ਸਿੰਜ ਆਈਏ।"
ਕਾਂ ਨੇ ਘੜਿਆ ਘੜਾਇਆ ਉੱਤਰ ਦੇ ਦਿੱਤਾ:
ਚਲ ਮੈਂ ਆਇਆ
ਪੈਰੀਂ ਮੌਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ-ਠੁਮ ਕਰਦਾ ਆਇਆ।
ਕਾਂ ਨਾ ਬਣ ਗਿਆ ਨਾ ਗੁੱਡਣ। ਘੁੱਗੀ ਵਿਚਾਰੀ ਕੱਲੀ ਹੀ ਸੇਂਜੀ ਕਰਕੇ ਗੁੱਡਦੀ ਰਹੀ।
ਦਿਨ ਪਾ ਕੇ ਕਣਕ ਪੱਕ ਗਈ। ਘੁੱਗੀ ਨੇ ਫਸਲ ਪੱਕੀ ਤੱਕ ਕੇ ਕਾਂ ਨੂੰ ਵਾਢੀ ਕਰਨ ਲਈ ਕਿਹਾ, "ਕਾਵਾਂ! ਕਾਵਾਂ! ਚਲ ਆਪਾਂ ਹਾੜ੍ਹੀ ਵੱਢ ਆਈਏ।"

339/ਮਹਿਕ ਪੰਜਾਬ ਦੀ