ਭਾਂਡਿਆਂ 'ਚ ਹੈਨੀ ਬੇਲੂਆ
ਅਫੀਮ ਦਾ ਨਸ਼ਾ ਇਕ ਅਜਿਹਾ ਭੈੜਾ ਨਸ਼ਾ ਹੈ ਜਿਸ ਨੂੰ ਲਗ ਜਾਵੇ, ਉਹ ਮੁੜ ਕੇ ਛੁਟਦਾ ਨਹੀਂ। ਜਿੱਥੇ ਇਹ ਧਨ ਦੌਲਤ-ਜਾਇਦਾਦ ਨੂੰ ਖਾ ਜਾਂਦਾ ਹੈ, ਉੱਥੇ ਅਮਲੀ ਦੀ ਦੇਹੀ ਦਾ ਵੀ ਸਤਿਆਨਾਸ ਕਰ ਦਿੰਦਾ ਹੈ। ਇਹ ਅਮਲ ਸਰੀਰ ਦੇ ਖਾਤਮੇ ਨਾਲ਼ ਹੀ ਖ਼ਤਮ ਹੁੰਦਾ ਹੈ। ਕਿੰਨੇ ਦਰਦੀਲੇ ਬੋਲ ਹਨ ਅਮਲੀ ਦੀ ਵਹੁਟੀ ਦੇ, ਜਿਹੜੀ ਉਸ ਦੇ ਅਮਲ ਲਈ ਆਪਣੀ ਸਭ ਤੋਂ ਪਿਆਰੀ ਵਸਤ ਗਹਿਣੇ ਵੇਚਣ ਲਈ ਮਜਬੂਰ ਹੋ ਜਾਂਦੀ ਹੈ
ਪਾਰਾਂ ਤੋਂ ਦੋ ਕਾਗਜ਼ ਆਏ
ਲਿਖਣੇ ਤਾਂ ਪੈਗੇ ਰਾਤ ਨੂੰ
ਸੱਗੀ ਬੇਚਦਾਂ ਢੋਲੇ
ਅਮਲ ਖਰੀਦ ਦਾ ਤੈਨੂੰ
ਇਹ ਦੁਖ ਜਾਣਗੇ ਨਾਲ਼ੇ
ਨਾਲ਼ ਸਰੀਰਾਂ ਦੇ ਢੋਲੇ
ਪਾਰਾਂ ਤੋਂ ਦੋ ਕਾਗਜ਼ ਆਏ
ਲਿਖਣੇ ਤਾਂ ਪੈਗੇ ਰਾਤ ਨੂੰ
ਕੰਠੀ ਬੇਚਦਾਂ ਢੋਲੇ
ਅਮਲ ਖਰੀਦ ਦਾਂ ਤੈਨੂੰ
ਇਹ ਦੁਖ ਜਾਣਗੇ ਨਾਲ਼ੇ
ਨਾਲ਼ ਸਰੀਰਾਂ ਦੇ ਢੋਲੇ
ਪਾਰਾਂ ਤੋਂ ਦੋ ਕਾਗਜ਼ ਆਏ
ਲਿਖਣੇ ਤਾਂ ਪੈਗੇ ਰਾਤ ਨੂੰ
ਤੱਗਾ ਬੇਚਦਾਂ ਢੋਲੇ
ਅਮਲ ਖਰੀਦ ਦਾ ਤੈਨੂੰ
ਇਹ ਦੁਖ ਜਾਣਗੇ ਨਾਲ਼ੇ
ਨਾਲ਼ ਸਰੀਰਾਂ ਦੇ ਢੋਲੇ
ਨਸ਼ਈਆਂ ਦਾ ਅੰਤ ਮਾੜਾ ਹੀ ਹੁੰਦਾ ਹੈ।
ਆਖਰ ਉਸ ਦੀ ਪਤਨੀ ਆਪਣੇ ਐਬੀ ਪਤੀ ਤੋਂ ਛੁਟਕਾਰਾ ਪਾਉਣ ਲਈ ਮਜ਼ਬੂਰ ਹੋ ਜਾਂਦੀ ਹੈ। ਕਿੰਨੀ ਕਸਕ ਹੈ ਇਹਨਾਂ ਬੋਲਾਂ ਵਿੱਚ
ਕਦੇ ਨਾ ਪਹਿਨੇ ਤੇਰੇ ਸੂਹੇ ਵੇ ਸੋਸਨੀ
ਕਦੇ ਨਾ ਪਹਿਨੇ ਤਿੰਨ ਕੱਪੜੇ
ਵੇ ਮੈਂ ਕਿੱਕਣ ਵਸਾਂ
ਖਾਂਦਾ ਨਿੱਤ ਬੱਕਰੇ
ਉਹ ਬੜੀ ਅਧੀਨਗੀ ਨਾਲ ਸਮਝਾਉਂਦੀ ਵੀ ਹੈ
ਛਡ ਦੇ ਵੈਲਦਾਰੀਆਂ
41/ਮਹਿਕ ਪੰਜਾਬ ਦੀ