ਆਖਦਾ ਹੈ। ਬੱਚੇ ਇਸ਼ਾਰੇ ਵਾਲੇ ਸਥਾਨ ਵੱਲ ਦੌੜਦੇ ਹਨ। ਦਾਈ ਵਾਲਾ ਜਿਸ ਨੂੰ ਛੂਹ ਲਵੇ ਉਹਦੇ ਸਿਰ ਦਾਈ ਆ ਜਾਂਦੀ ਹੈ।
"ਦਾਈਆਂ ਦੁਹਕੜੇ" ਛੋਟੇ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ। ਦਾਈ ਵਾਲਾ ਉਸ ਥਾਂ ਤੇ ਜਾ ਕੇ ਖੜੋ ਜਾਂਦਾ ਹੈ ਜਿਸ ਥਾਂ ਤੇ ਆ ਕੇ ਦੂਜੇ ਖਿਡਾਰੀਆਂ ਨੇ ਹੱਥ ਲਾਉਣਾ ਹੁੰਦਾ ਹੈ। ਉਹ ਅੱਖਾਂ ਮੀਚ ਕੇ ਉੱਚੀ ਆਵਾਜ਼ ਵਿੱਚ ਆਖਦਾ ਹੈ:
ਲੁੱਕ ਛਿਪ ਜਾਣਾ
ਨਵੀਂ ਕਣਕ ਦਾ ਦਾਣਾ
ਰਾਜੇ ਦੀ ਬੇਟੀ ਆਈ ਜੇ
ਬੱਚੇ ਏਧਰ ਓਧਰ ਕੰਧਾਂ ਕੌਲਿਆਂ ਉਹਲੇ ਲੁੱਕ ਜਾਂਦੇ ਹਨ। ਜਦੋਂ ਸਾਰੇ ਲੁੱਕ ਜਾਣ ਤਾਂ ਇਕ ਜਣਾ ਉੱਚੀ ਦੇਣੀ ਆਖਦਾ ਹੈ:
ਆ ਜੋ
ਦਾਈ ਵਾਲਾ ਦੂਜੇ ਬੱਚਿਆਂ ਨੂੰ ਲੱਭਦਾ ਹੈ। ਦੂਜੇ ਬੱਚੇ ਦੌੜ ਕੇ ਦਾਈਆਂ ਵਾਲੀ ਥਾਂ ਨੂੰ ਹੱਥ ਲਾ ਕੇ ਆਖਦੇ ਹਨ:
ਦਾਈਆਂ ਦੂਹਕੜੇ
ਜਿਹੜਾ ਬੱਚਾ ਦਾਈਆਂ ਵਾਲੀ ਥਾਂ ਨੂੰ ਹੱਥ ਲਾਉਣ ਤੋਂ ਪਹਿਲਾਂ-ਪਹਿਲਾਂ ਛੂਹਿਆ ਜਾਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ।
‘ਤੇਰਾ ਮੇਰਾ ਮੇਲ ਨੀ’ ਖੇਡ, ਦਸ ਪੰਦਰ੍ਹਾਂ ਕੁੜੀਆਂ ਖੇਡਦੀਆਂ ਹਨ। ਪਹਿਲਾਂ ਦਾਇਰਾ ਬਣਾਉਂਦੀਆਂ ਹਨ। ਵਿਚਕਾਰ ਦਾਈ ਵਾਲੀ ਕੁੜੀ ਹੁੰਦੀ ਹੈ। ਦਾਈ ਵਾਲੀ ਕੁੜੀ ਅਤੇ ਦੂਜੀਆਂ ਕੁੜੀਆਂ ਵਿਚਕਾਰ ਵਾਰਤਾਲਾਪ ਹੁੰਦੀ ਹੈ:
ਕੁੜੀਆਂ: ਐਸ ਗਲੀ ਆ ਜਾ
ਦਾਈ ਵਾਲੀ: ਐਸ ਗਲੀ ਹਨ੍ਹੇਰਾ
ਕੁੜੀਆਂ: ਲੈਂਪ ਲੈ ਕੇ ਆ ਜਾ
ਦਾਈ ਵਾਲੀ: ਲੈਂਪ ਮੇਰਾ ਟੁੱਟਾ ਫੁੱਟਾ
ਕੁੜੀਆਂ: ਦੀਵਾ ਲੈ ਕੇ ਆ ਜਾ
ਦਾਈ ਵਾਲੀ:ਦੀਵੇ ਵਿੱਚ ਤੇਲ ਨੀ
ਕੁੜੀਆਂ: ਤੇਰਾ ਮੇਰਾ ਮੇਲ ਨੀ
‘ਤੇਰਾ ਮੇਰਾ ਮੇਲ ਨੀਂ` ਆਖਦੇ ਸਾਰ ਹੀ ਕੁੜੀਆਂ ਦੌੜ ਜਾਂਦੀਆਂ ਹਨ। ਦਾਈ ਵਾਲੀ ਉਹਨਾਂ ਨੂੰ ਛੂੰਹਦੀ ਹੈ। ਜਿਸ ਨੂੰ ਛੂਹ ਲਵੇ ਉਹਦੇ ਸਿਰ ਦਾਈ ਆ ਜਾਂਦੀ
ਜਵਾਨੀ ਅਤੇ ਬਚਪਨ ਦੀਆਂ ਬਰੂਹਾਂ ਤੇ ਖੜੀਆਂ ਕੁੜੀਆਂ ਥਾਲ ਅਤੇ ਕਿੱਕਲੀ ਖੇਡ ਕੇ ਆਨੰਦ ਪ੍ਰਾਪਤ ਕਰਦੀਆਂ ਹਨ।
ਥਾਲ ਜਾਂ ਖੇਹਨੂੰ ਕੁੜੀਆਂ ਦੀ ਅਤਿ ਰੌਚਕ ਖੇਡ ਹੈ। ਇਸ ਖੇਡ ਵਿੱਚ ਹੱਥ ਦੀ ਤਲੀ ਨਾਲ ਖੇਹਨੂੰ ਜਾਂ ਗੇਂਦ ਨੂੰ ਜ਼ਿਆਦਾ ਵਾਰ ਜ਼ਮੀਨ ਤੇ ਬੁੜ੍ਹਕਾਇਆ ਜਾਂਦਾ ਹੈ ਤੇ ਨਾਲ ਥਾਲ ਦੇ ਗੀਤ ਗਾਏ ਜਾਂਦੇ ਹਨ. ਇਹ ਖੇਡ ਜੋੜੀਆਂ ਵਿੱਚ ਜਾਂ ਇਕੱਲੇ
50/ਮਹਿਕ ਪੰਜਾਬ ਦੀ