ਕਾਲ਼ੇ ਮੰਦਰ ਜਾਵਾਂਗੇ
ਕਾਲ਼ੀ ਸਿਆਹੀ ਲਿਆਵਾਂਗੇ
ਆਲ਼ੇ ’ਚ ਤੂੜੀ
ਮੇਰੀ ਸਿਆਹੀ ਗੂਹੜੀ '
ਚਿੜੀਏ ਚਿੜੀਏ ਸਿਆਹੀ ਲਿਆ
ਆਨੇ ਦੀ ਮਲ਼ਾਈ ਲਿਆ
ਅੱਧੀ ਤੇਰੀ ਅੱਧੀ ਮੇਰੀ
ਜੇ ਤੂੰ ਮਰਗੀ ਸਾਰੀਓ ਮੇਰੀ
ਬੱਚਿਆਂ ਨੂੰ ਸਕੂਲੋਂ ਛੁੱਟੀ ਹੋਣ ਦਾ ਕਿੰਨਾ ਚਾਅ ਹੁੰਦਾ ਹੈ:
ਅੱਧੀ ਛੁੱਟੀ ਸਾਰੀ
ਮੀਏਂ ਮੱਖੀ ਮਾਰੀ
ਘੋੜੇ ਦੀ ਸਵਾਰੀ
ਘੋੜਾ ਗਿਆ ਦਿੱਲੀ
ਮਗਰ ਪੈ ਗੀ ਬਿੱਲੀ
ਬਿੱਲੀ ਦਾ ਟੁੱਟ ਗਿਆ ਦੰਦ
ਕਲ੍ਹ ਨੂੰ ਸਕੂਲ ਬੰਦ
ਜਦੋਂ ਸਮੇਂ ਸਿਰ ਮੀਂਹ ਨਹੀਂ ਪੈਂਦਾ ਤਾਂ ਪਿੰਡਾਂ ਦੀਆਂ ਨਿੱਕੀਆਂ ਕੁੜੀਆਂ ਗੁੱਡੀ ਫੂਕ ਕੇ ਮੀਂਹ ਲਈ ਅਰਦਾਸ ਕਰਦੀਆਂ ਹਨ। ਗੁੱਡੀ ਫੂਕਣ ਵੇਲੇ ਅਨੇਕਾਂ ਗੀਤ ਗਾਏ ਜਾਂਦੇ ਹਨ:
ਰੱਬਾ ਰੱਬਾ ਮੀਂਹ ਵਸਾ
ਸਾਡੀ ਕੋਠੀ ਦਾਣੇ ਪਾ
ਕਾਲੇ ਰੋੜ ਪੀਲ਼ੇ ਰੋੜ
ਹਾੜੇ ਰੱਬਾ ਵੱਟਾਂ ਤੋੜ
ਕਾਲ਼ੀਆਂ ਇੱਟਾਂ ਕਾਲ਼ੇ ਰੋੜ
ਮੀਂਹ ਵਸਾ ਦੇ ਜ਼ੋਰੋ ਜ਼ੋਰ
ਮਸ਼ੀਨੀ ਸਭਿਅਤਾ ਦੇ ਪ੍ਰਭਾਵ ਕਾਰਨ ਬਾਲ ਖੇਡਾਂ ਦੇ ਗੀਤ ਬਾਲ ਮਨਾਂ 'ਚੋਂ ਵਿਸਰ ਰਹੇ ਹਨ। ਇਹ ਗੀਤ ਬਾਲ ਮਨਾਂ ਦੀਆਂ ਭਾਵਨਾਵਾਂ ਦੇ ਪ੍ਰਤੀਕ ਹਨ। ਇਹਨਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡਾ ਵੱਡਮੁੱਲਾ ਸਰਮਾਇਆ ਹਨ।
57/ਮਹਿਕ ਪੰਜਾਬ ਦੀ