ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਲੇ ਦੇਸ ਪੰਜਾਬ ਦੇ

ਭਾਰਤ ਵਰਸ਼ ਨੂੰ ਮੇਲਿਆਂ ਅਤੇ ਤਿਉਂਹਾਰਾਂ ਦਾ ਦੇਸ ਕਿਹਾ ਜਾਂਦਾ ਹੈ। ਇਸ ਦੀ ਪਾਵਨ ਧਰਤੀ ਤੇ ਮੇਲ੍ਹਦੇ ਦਰਿਆਵਾਂ ਦੇ ਕੰਢਿਆਂ ਤੇ ਲਗਦੇ ਮੇਲੇ ਅਤੇ ਪੁਰਵ ਭਾਰਤੀ ਜਨ ਜੀਵਨ ਵਿੱਚ ਨਿਤ ਨਵਾਂ ਰੰਗ ਭਰਦੇ ਹਨ। ਇਹ ਭਾਰਤੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੇ ਦਰਪਨ ਹਨ।

ਮੇਲੇ ਪੰਜਾਬ ਦੇ ਪੇਂਡੂ ਲੋਕਾਂ ਲਈ ਮਨ-ਪਰਚਾਵੇ ਦੇ ਪ੍ਰਮੁੱਖ ਸਾਧਨ ਰਹੇ ਹਨ। ਇਹ ਉਹ ਅਖਾੜੇ ਹਨ ਜਿੱਥੇ ਪੰਜਾਬੀ ਆਪਣੀ ਕਠੋਰ ਅਤੇ ਹੱਡ-ਭੰਨਵੀਂ ਜ਼ਿੰਦਗੀ ਨੂੰ ਭੁਲਾਕੇ ਖਿੜਵੇਂ ਰੌਂ ਵਿੱਚ ਪ੍ਰਗਟ ਹੁੰਦੇ ਹਨ। ਮੇਲੇ ਜਾਂਦੇ ਪੰਜਾਬੀਆਂ ਦੀ ਝਾਲ ਝੱਲੀ ਨਹੀਂ ਜਾਂਦੀ। ਉਹ ਆਪਣੇ ਆਪ ਨੂੰ ਸ਼ਿੰਗਾਰ ਕੇ ਮੇਲੇ ਜਾਂਦੇ ਹਨ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਅਤੇ ਧਰਮਾਂ ਦੇ ਲੋਕ ਆਪਣੇ-ਆਪਣੇ ਵੰਨ-ਸੁਵੰਨੇ ਪਹਿਰਾਵੇ ਪਹਿਨਕੇ ਮੇਲਾ ਵੇਖਣ ਜਾਂਦੇ ਹਨ। ਕੀ ਸਿੱਖ, ਕੀ ਹਿੰਦੂ, ਕੀ ਮੁਸਲਮਾਨ, ਕੀ ਈਸਾਈ ਸਾਰੇ ਧਾਰਮਕ ਭਿੰਨ ਭੇਦ ਮਿਟਾਕੇ, ਬੜਿਆਂ ਚਾਵਾਂ ਨਾਲ, ਹੁੰਮ ਹੁੰਮਾ ਕੇ ਮੇਲੇ ਵਿੱਚ ਪੁਜਦੇ ਹਨ। ਮੇਲਾ ਕੱਲੇ ਕਾਰੇ ਦੇ ਜਾਣ ਦਾ ਨਹੀਂ। ਮੇਲੇ ਤਾਂ ਟੋਲੀਆਂ ਬਣਾ ਕੇ ਜਾਣ ਦਾ ਸੁਆਦ ਹੈ:——

ਮੈਂ ਜਾਣਾ ਮੇਲੇ ਨੂੰ।
ਬਾਪੂ ਜਾਊਂਗਾ ਬਣਾ ਕੇ ਟੋਲੀ

ਮੇਲਾ ਵੇਖਣ ਜਾ ਰਹੇ ਆਪਣੇ ਦਿਲ ਦੇ ਮਹਿਰਮ ਕੋਲ਼ ਕੋਈ ਨਾਜ਼ਕ ਜਹੀ ਨਾਰ ਆਪਣੀ ਫਰਮਾਇਸ਼ ਪਾ ਦਿੰਦੀ ਹੈ:——

ਮੇਲੇ ਜਾਏਂਗਾ ਲਿਆਵੀਂ ਪਹੁੰਚੀ
ਲੈ ਜਾ ਮੇਰਾ ਗੁੱਟ ਮਿਣਕੇ

ਉਂਜ ਤੇ ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਕਿਸੇ ਨਾ ਕਿਸੇ ਸਾਧੂ ਸੰਤ, ਪੀਰ ਫ਼ਕੀਰ ਦੀ ਸਮਾਧ ਤੇ ਕੋਈ ਨਾ ਕੋਈ ਮੇਲਾ ਸਥਾਨਕ ਤੌਰ ਤੇ ਦੂਜੇ ਚੌਥੇ ਮਹੀਨੇ ਲੱਗਦਾ ਹੀ ਰਹਿੰਦਾ ਹੈ, ਗੁਰਪੁਰਬ, ਸ਼ਹੀਦੀ ਜੋੜ ਮੇਲੇ, ਸ਼੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮੁਹੱਲਾ ਪੰਜਾਬੀਆਂ ਲਈ ਵਿਸ਼ੇਸ਼ ਧਾਰਮਕ ਮਹੱਤਵ ਰੱਖਦੇ ਹਨ ਪਰੰਤੂ ਛਪਾਰ ਦਾ ਮੇਲਾ, ਜਗਰਾਵਾਂ ਦੀ ਰੋਸ਼ਨੀ, ਹਦਰ ਸ਼ੇਖ਼ ਦਾ ਮੇਲਾ, ਜਰਗ ਦਾ ਮੇਲਾ ਅਤੇ ਮੁਕਤਸਰ ਦੀ ਮਾਘੀ ਆਦਿ ਮੇਲੇ ਪੰਜਾਬੀਆਂ ਦੇ ਬੜੇ ਹਰਮਨ ਪਿਆਰੇ ਮੇਲੇ ਹਨ ਜਿੱਥੇ ਲੋਕ ਸਾਹਿਤ ਦੀਆਂ ਕੂਲ੍ਹਾਂ ਆਪ ਮੁਹਾਰੇ ਹੀ ਵਹਿ ਰਹੀਆਂ ਹੁੰਦੀਆਂ ਹਨ। ਇਹਨਾਂ ਮੇਲਿਆਂ ਤੇ ਕਿਧਰੇ ਕਵੀਸ਼ਰਾਂ ਦੇ ਗੌਣ, ਕਿਧਰੇ ਢਡ ਸਾਰੰਗੀ ਵਾਲਿਆਂ ਦੇ ਅਖਾੜੇ, ਨਕਲਾਂ, ਰਾਸਾਂ ਅਤੇ ਨਚਾਰਾਂ ਦੇ ਜਲਸੇ ਅਪਣਾ ਜਲੌ ਵਖਾ ਰਹੇ ਹੁੰਦੇ ਹਨ ਕਿਸੇ ਪਾਸੇ ਗਭਰੂਆਂ ਦੀਆਂ ਟੋਲੀਆਂ ਖੜਤਾਲਾਂ, ਕਾਟੋਆਂ ਅਤੇ ਛੈਣਿਆਂ ਦੇ

69/ਮਹਿਕ ਪੰਜਾਬ ਦੀ