ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਾਰੀਆਂ ਇਕ ਤਾਲ ਨਾਲ਼ ਗੱਲ੍ਹਾਂ, ਛਾਤੀਆਂ ਅਤੇ ਪੱਟਾਂ ਨੂੰ ਪਿਟਦੀਆਂ ਹਨ। ਮਜਾਲ ਕੋਈ ਤਾਲੋਂ ਖੁੰਝ ਜਾਵੇ। ਕੀਰਨੇ ਸੁਣ ਕੇ ਪੱਥਰ ਦਿਲ ਵੀ ਪਿਘਲ ਜਾਂਦੇ ਹਨ।

ਮਰਾਸਣਾਂ ਦੀ ਘਾਟ ਕਾਰਨ ਸਿਆਪੇ ਦੀ ਰਸਮ ਮੱਠੀ ਪੈਂਦੀ ਜਾ ਰਹੀ ਹੈ।
ਉਪਰੋਕਤ ਰਸਮਾਂ ਤੋਂ ਬਿਨਾਂ ਤਿਥ ਤਿਉਹਾਰਾਂ, ਨਵਾਂ ਖੂਹ ਉਸਾਰਨ, ਨਵਾਂ ਘਰ ਬਣਾਉਣ, ਪਸ਼ੂ ਖਰੀਦਣ, ਕਮਾਦ ਬੀਜਣ ਅਤੇ ਕਪਾਹ ਚੁੱਗਣ ਸਮੇਂ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ।

ਵਿਦਿਆ ਦੀ ਪ੍ਰਗਤੀ ਅਤੇ ਪੇਂਡੂ ਅਰਥਚਾਰੇ ਵਿੱਚ ਤੱਬਦੀਲੀ ਆਉਣ ਦੇ ਕਾਰਨ ਇਹ ਰਸਮਾਂ ਵਿਸਰ ਰਹੀਆਂ ਹਨ। ਇਹ ਪੇਂਡੂ ਰਸਮਾਂ ਸਾਡੇ ਸਭਿਆਚਾਰ ਦਾ ਮਹਾਨ ਵਿਰਸਾ ਹਨ। ਇਸ ਲਈ ਇਹਨਾਂ ਨੂੰ ਕਾਨੀ ਬਧ ਕਰਕੇ ਸਾਂਭਣ ਦੀ ਅਤਿ ਲੋੜ ਹੈ।

80/ ਮਹਿਕ ਪੰਜਾਬ ਦੀ