ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਉਹਦੇ ਰਾਤ ਸਮੇਂ ਘੜੇ ਰਾਹੀਂ ਦਰਿਆ ਪਾਰ ਕਰਕੇ ਜਾਣ ਦਾ ਪਤਾ ਲੱਗ ਗਿਆ। ਇਕ ਰਾਤ ਉਸ ਨੇ ਪੱਕੇ ਘੜੇ ਤੀ ਥਾਂ ਕੱਚਾ ਘੜਾ ਰੱਖ ਦਿੱਤਾ। ਸੋਹਣੀ ਕੱਚੇ ਘੜੇ ਸਮੇਤ ਹੀ ਤੁਫਾਨੀ ਦਰਿਆ ਵਿੱਚ ਠਿਲ੍ਹ ਪਈ। ਘੜਾ ਖੁਰ ਗਿਆ ਤੇ ਸੋਹਣੀ ਅੱਧ ਵਿਚਕਾਰ ਡੁੱਬ ਗਈ। ਮਹੀਂਵਾਲ ਨੇ ਡੁਬਦੀ ਸੋਹਣੀ ਦੀ ਚੀਕ ਸੁਣੀ ਤੇ ਆਪ ਵੀ ਮਗਰੇ ਛਾਲ਼ ਮਾਰ ਦਿੱਤੀ। ਦੋਨੋਂ ਪਿਆਰੇ ਝਨਾ ਦੀਆਂ ਤੂਫਾਨੀ ਲਹਿਰਾਂ ਵਿੱਚ ਰੁੜ੍ਹ ਗਏ।

ਜਿਸ ਸਿਦਕ ਦਿਲੀ ਨਾਲ਼ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ ਹੈ ਉਸ ਦੇ ਸਦਕੇ ਅੱਜ ਸਦੀਆਂ ਬੀਤਣ ਮਗਰੋਂ ਵੀ ਸੋਹਣੀ ਦੀ ਆਤਮਾ ਨੂੰ ਅੱਜ ਵੀ ਲੋਕ ਮਾਨਸ ਦੀ ਆਤਮਾ ਪਰਨਾਮ ਕਰਦੀ ਹੈ:-

ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਪਾਣੀ ਭਰਦੀ
ਵਿੱਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰੂਹ ਤਰਦੀ

88/ਮਹਿਕ ਪੰਜਾਬ ਦੀ