ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੀਰ-ਰਾਂਝਾ

ਪੰਦਰਵੀਂ-ਸੋਲ੍ਹਵੀਂ ਸਦੀ ਵਿੱਚ ਅਜੋਕੇ ਪਾਕਿਸਤਾਨ ਸਥਿਤ ਝੰਗ ਦੇ ਇਲਾਕੇ ਵਿੱਚ ਵਾਪਰੀ 'ਹੀਰ-ਰਾਂਝੇ' ਦੀ ਲੋਕ ਗਾਥਾ ਨੇ ਪੰਜਾਬੀਆਂ ਦੇ ਦਿਲਾਂ 'ਤੇ ਇਕ ਅਮਿਟ ਛਾਪ ਲਾਈ ਹੋਈ ਹੈ। ਪੰਜਾਬ ਦੇ ਕਣ-ਕਣ ਵਿੱਚ ਇਹ ਪ੍ਰੀਤ ਕਹਾਣੀ ਰਮੀ ਹੋਈ ਹੈ ਜਿਸ ਨੂੰ ਅੱਜ ਵੀ ਪੰਜਾਬ ਦਾ ਲੋਕ ਮਾਨਸ ਬੜੀਆਂ ਲਟਕਾਂ ਨਾਲ਼ ਗਾ ਕੇ ਅਗੰਮੀ ਖ਼ੁਸ਼ੀ ਪ੍ਰਾਪਤ ਕਰਦਾ ਹੈ।

ਰਾਂਝਾ ਜਿਸ ਦਾ ਅਸਲ ਨਾਂ ਧੀਦੋ ਸੀ ਅਜੇ ਨਿੱਕਾ ਹੀ ਸੀ ਜਦੋਂ ਉਹਦੀ ਮਾਂ ਮਰ ਗਈ। ਉਹਦਾ ਬਾਪ ਮੌਜੂ ਤਖਤ ਹਜ਼ਾਰੇ ਦਾ ਚੌਧਰੀ ਸੀ। ਜਾਤ ਦਾ ਉਹ ਮੁਸਲਮਾਨ ਸੀ ਤੇ ਰਾਂਝਾ ਉਨ੍ਹਾਂ ਦਾ ਗੋਤ ਸੀ। ਉਹਦੇ ਘਰ ਅੱਠ ਪੁੱਤਰ ਹੋਏ, ਧੀਦੋ ਉਹਦਾ ਸਭ ਤੋਂ ਛੋਟਾ ਪੁੱਤਰ ਸੀ। ਮੌਜੂ ਨੇ ਮਾਂ ਮਹਿਟਰ ਧੀਦੋ ਨੂੰ ਬੜਿਆਂ ਲਾਡਾਂ ਨਾਲ਼ ਪਾਲਿਆ। ਅਜੇ ਉਹ ਮਸਾਂ ਸੋਲਾਂ ਸਤਾਰਾਂ ਵਰ੍ਹਿਆਂ ਦਾ ਹੋਇਆ ਸੀ ਕਿ ਮੌਜੂ ਦੀ ਮੌਤ ਹੋ ਗਈ। ਮਗਰੋਂ ਉਹਦੇ ਭਰਾਵਾਂ ਨੇ ਭੌਂ ਵੰਡ ਲਈ ਚੰਗੀ ਚੰਗੀ ਆਪ ਰੱਖ ਲਈ ਕੱਲਰ ਤੇ ਮਾਰੂ ਜ਼ਮੀਨ ਧੀਦੋ ਦੇ ਹਿੱਸੇ ਪਾ ਦਿੱਤੀ। ਲਾਡਲਾ ਤੇ ਛੈਲ ਛਬੀਲਾ ਧੀਦੋ ਭਲਾ ਕੰਮ ਕਿਵੇਂ ਕਰਦਾ। ਉਹ ਆਪਣੇ ਭਰਾਵਾਂ ਅਤੇ ਭਾਬੀਆਂ ਨਾਲ਼ ਗੁੱਸੇ ਹੋ ਕੇ ਝੰਗ ਸਿਆਲੀਂ ਆ ਪੁੱਜਾ ਤੇ ਏਥੋਂ ਦੇ ਚੌਧਰੀ ਚੂਚਕ ਦੀਆਂ ਮੱਝਾਂ ਚਰਾਣ ਲਈ ਚਾਕਰ ਬਣ ਗਿਆ। ਚੂਚਕ ਦੀ ਨਿਧੱੜਕ ਤੇ ਨਿਡਰ ਅਲਬੇਲੀ ਮੁਟਿਆਰ ਧੀ ਹੀਰ ਨਾਲ਼ ਧੀਦੋ ਰਾਂਝੇ ਦਾ ਪਿਆਰ ਅਜਿਹਾ ਪਿਆ ਕਿ ਉਹ ਸਦਾ ਲਈ ਰਾਂਝੇ ਦੀ ਹੋ ਗਈ। ਕਹਿੰਦੇ ਹਨ ਰਾਂਝਾ ਪੂਰੇ ਬਾਰਾਂ ਵਰ੍ਹੇ ਹੀਰ ਸਲੇਟੀ ਦੀਆਂ ਮੱਝਾਂ ਚਰਾਂਦਾ ਰਿਹਾ। ਪਰੰਤੂ ਹੀਰ ਦੇ ਮਾਪਿਆਂ ਨੇ ਇਹਨਾਂ ਦੇ ਪਾਕ ਪਿਆਰ ਨੂੰ ਪ੍ਰਵਾਨ ਨਾ ਕੀਤਾ ਸਗੋਂ ਹੀਰ ਦਾ ਵਿਆਹ ਰੰਗਪੁਰ ਖੇੜੇ ਦੇ ਸੈਦੇ ਨਾਲ਼ ਜ਼ੋਰੀਂ ਕਰ ਦਿੱਤਾ। ਹੀਰ ਵਿਲਕਦੀ ਰਹੀ ਤੇ ਉਹਨੇ ਸਾਫ਼ ਲਲਕਾਰ ਕੇ ਆਖ ਦਿੱਤਾ ਕਿ ਉਹ ਰਾਂਝੇ ਤੋਂ ਬਿਨਾ ਕਿਸੇ ਹੋਰ ਦੀ ਨਹੀਂ ਬਣੇਗੀ ਤੇ ਸੈਦੇ ਖੇੜੇ ਦੀ, ਸੇਜ ਕਬੂਲ ਨਹੀਂ ਕਰੇਗੀ।

ਰਾਂਝੇ ਨੇ ਮੱਝੀਆਂ ਚਰਾਣੀਆਂ ਛੱਡ ਦਿੱਤੀਆਂ ਤੇ ਜੋਗੀ ਦਾ ਭੇਸ ਧਾਰ ਕੇ ਰੰਗਪੁਰ ਖੇੜੇ ਪੁਜ ਗਿਆ ਤੇ ਪਿੰਡੋਂ ਬਾਹਰ ਡੇਰੇ ਜਾ ਲਾਏ। ਹੀਰ ਦੀ ਨਣਦ ਸਹਿਤੀ ਦੁਆਰਾ ਰਾਂਝੇ ਦਾ ਮੇਲ ਹੀਰ ਨਾਲ਼ ਹੋਇਆ। ਹੀਰ ਲੜੇ ਸੱਪ ਦਾ ਬਹਾਨਾ ਲਾ ਕੇ ਜੋਗੀ ਪਾਸ ਪੁੱਜੀ-ਰਾਤ ਸਮੇਂ ਉਹ ਦੋਨੋਂ ਨਸ ਟੁਰੇ। ਖੇੜਿਆਂ ਨੇ ਉਹਨਾਂ ਦਾ ਪਿੱਛਾ ਕੀਤਾ, ਅੰਤ ਦੋਨੋਂ ਨਾਹੜਾਂ ਦੇ ਇਲਾਕੇ ਵਿੱਚ ਫੜੇ ਗਏ। ਝਗੜਾ ਕੋਟਕਬੂਲੇ ਦੇ ਹਾਕਮ ਪਾਸ ਪੁੱਜਾ। ਉਹਨੇ ਹੀਰ ਸੈਦੇ ਖੇੜੇ ਨੂੰ ਮੁੜਵਾ ਦਿੱਤੀ। ਕਹਿੰਦੇ ਨੇ ਉਸੇ ਵੇਲੇ ਕੋਟਕਬੂਲੇ ਨੂੰ ਅੱਗ ਲਗ ਗਈ। ਲੋਕਾਂ ਸਮਝਿਆ ਕਿ ਇਹ ਹੀਰ ਰਾਂਝੇ ਨਾਲ਼ ਹੋਈ ਬੇਇਨਸਾਫੀ ਦਾ ਫਲ਼ ਹੈ-ਸੋ ਉਸੇ ਵੇਲੇ ਹਾਕਮ ਨੂੰ ਅਪਣਾ ਫੈਸਲਾ ਬਦਲਨਾ

89/ਮਹਿਕ ਪੰਜਾਬ ਦੀ