ਇਹ ਸਫ਼ਾ ਪ੍ਰਮਾਣਿਤ ਹੈ
ਪਿਆ। ਇਸ ਪ੍ਰਕਾਰ ਹੀਰ ਮੁੜ ਰਾਂਝੇ ਨੂੰ ਮਿਲ਼ ਗਈ ਤੇ ਉਹ ਕਵੀ ਦਮੋਦਰ ਅਨੁਸਾਰ ਮੱਕੇ ਨੂੰ ਚਲੇ ਗਏ। ਇਸ ਰੁਮਾਂਸ ਦਾ ਅੰਤ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਂਝਾ ਕੋਟਕਬੂਲੇ ਤੋਂ ਹੀਰ ਨਾਲ਼ ਝੰਗ ਸਿਆਲੀਂ ਆ ਗਿਆ। ਤਦ ਹੀਰ ਦੇ ਬਾਪ ਚੂਚਕ ਨੇ ਰਾਂਝੇ ਨੂੰ ਆਖਿਆ ਕਿ ਉਹ ਤਖ਼ਤ ਹਜ਼ਾਰੇ ਤੋਂ ਜੰਝ ਚਾੜ੍ਹ ਲਿਆਵੇ ਤਾਂ ਜੋ ਉਹ ਹੀਰ ਨੂੰ ਸ਼ਗਨਾਂ ਨਾਲ ਪ੍ਰਨਾ ਕੇ ਲੈ ਜਾਵੇ। ਰਾਂਝਾ ਜੰਝ ਲੈਣ ਤਖਤ ਹਜ਼ਾਰੇ ਨੂੰ ਚਲਿਆ ਗਿਆ ਤੇ ਮਗਰੋਂ ਚੂਚਕ ਨੇ ਹੀਰ ਦੇ ਚਾਚੇ ਕੈਦੋਂ ਦੇ ਆਖੇ ਲਗ ਕੇ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਰਾਂਝਾ ਜੰਝ ਲੈ ਆਇਆ ਅੱਗੋਂ ਹੀਰ ਦੀ ਮੌਤ ਦੀ ਖ਼ਬਰ ਸੁਣ ਕੇ ਰਾਂਝੇ ਨੇ ਹੀਰ ਦੀ ਸਜਰੀ ਕਬਰ ਉੱਤੇ ਟੱਕਰਾਂ ਮਾਰ ਮਾਰ ਆਪਣੇ ਪ੍ਰਾਣ ਤਿਆਗ ਦਿੱਤੇ। ਇੰਜ ਦੋ ਜਿੰਦਾਂ ਅਪਣੇ ਇਸ਼ਕ ਲਈ ਬਲੀਦਾਨ ਦੀ ਆਹੂਤੀ ਦੇ ਕੇ ਸਦਾ ਲਈ ਅਮਰ ਹੋ ਗਈਆਂ।
90/ਮਹਿਕ ਪੰਜਾਬ ਦੀ