ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੱਸੀ-ਪੁੰਨੂੰ

ਸੱਸੀ-ਪੁੰਨੂੰ ਸਿੰਧ (ਪਾਕਿਸਤਾਨ) ਦੇ ਇਲਾਕੇ ਦੀ ਪ੍ਰੀਤ ਕਥਾ ਹੈ। ਕਹਿੰਦੇ ਹਨ ਕੋਈ ਸਤ ਕੁ ਸੌ ਵਰ੍ਹੇ ਪਹਿਲਾਂ ਭੰਬੋਰ ਸ਼ਹਿਰ ਵਿਖੇ ਰਾਜਾ ਆਦਮ ਖਾਨ ਰਾਜ ਕਰਦਾ ਸੀ। ਬੰਦਾ ਬੜਾ ਨੇਕ ਬਖਤ ਸੀ ਪਰ ਉਹਦੇ ਘਰ ਔਲਾਦ ਕੋਈ ਨਾ ਸੀ। ਕਈ ਮੰਨਤਾਂ ਮੰਨਣ ਮਗਰੋਂ ਸੱਸੀ ਨੇ ਉਹਦੇ ਘਰ ਜਨਮ ਲਿਆ। ਉਸ ਸਮੇਂ ਦੇ ਰਿਵਾਜ ਦੇ ਅਨੁਸਾਰ ਰਾਜੇ ਨੇ ਨਜੂਮੀਆਂ (ਜੋਤਸ਼ੀਆਂ) ਪਾਸੋਂ ਸੱਸੀ ਦੇ ਭਵਿਖਤ ਬਾਰੇ ਪੁੱਛਿਆ। ਉਹਨਾਂ ਵਹਿਮ ਪਾ ਦਿੱਤਾ ਕਿ ਸੱਸੀ ਅਪਣੀ ਜਵਾਨੀ ਦੇ ਦਿਨਾਂ ਵਿੱਚ ਰਾਜੇ ਦੇ ਪਰਿਵਾਰ ਲਈ ਬਦਨਾਮੀ ਖੱਟੇਗੀ। ਵਹਿਮੀ ਰਾਜੇ ਨੇ ਅਪਣੀ ਬਦਨਾਮੀ ਤੋਂ ਡਰਦਿਆਂ ਪਹਿਲਾਂ ਮਲੂਕੜੀ ਜਹੀ ਸੱਸੀ ਨੂੰ ਜ਼ਹਿਰ ਦੇਣਾ ਚਾਹਿਆ ਪਰਤੂੰ ਮਗਰੋਂ ਉਹਨੂੰ ਇਕ ਲੱਕੜ ਦੇ ਸੰਦੁਕ ਵਿੱਚ ਬੰਦ ਕਰਕੇ ਦਰਿਆ ਵਿਚ ਰੋੜ੍ਹ ਦਿੱਤਾ।

ਭੰਬੋਰ ਸ਼ਹਿਰ ਤੋਂ ਬਾਹਰ ਦਰਿਆ ਦੇ ਕੰਢੇ ਤੇ ਅੱਤਾ ਨਾਮੀ ਧੋਬੀ ਕਪੜੇ ਧੋ ਰਿਹਾ ਸੀ। ਰੁੜ੍ਹਦਾ ਜਾਂਦਾ ਸੰਦੁਕ ਉਹਦੇ ਨਜ਼ਰੀਂ ਪਿਆ। ਸੰਦੁਕ ਉਹਨੇ ਫੜ ਲਿਆ। ਕੀ ਵੇਖਦੇ ਹਨ-ਇਕ ਪਿਆਰਾ ਬੱਚਾ ਵਿੱਚ ਪਿਆ ਅੰਗੂਠਾ ਚੁੰਘ ਰਿਹਾ ਹੈ। ਖੋਬੀ ਦੇ ਕੋਈ ਔਲਾਦ ਨਹੀਂ ਸੀ। ਬੱਚਾ ਪ੍ਰਾਪਤ ਕਰਕੇ ਧੋਬੀ ਅਤੇ ਧੋਵਣ ਨੇ ਰੱਬ ਦਾ ਲਖ-ਲਖ ਸ਼ੁਕਰ ਕੀਤਾ ਅਤੇ ਇਸ ਨੂੰ ਰੱਬੀ ਦਾਤ ਸਮਝ ਕੇ ਉਹਦੀ ਪਾਲਣਾ ਕਰਨ ਲੱਗੇ। ਉਹ ਇਹ ਨਹੀਂ ਸੀ ਜਾਣਦੇ ਕਿ ਇਹ ਭੰਬੋਰ ਦੇ ਹਾਕਮ ਦੀ ਧੀ ਹੈ।

ਸੱਸੀ ਧੋਬੀਆਂ ਦੇ ਘਰ ਜਵਾਨ ਹੋਣ ਲੱਗੀ। ਸਿੰਧ ਦੇ ਪਾਣੀਆਂ ਨੇ ਮੁਟਿਆਰ ਸੱਸੀ ’ਤੇ ਲੋਹੜੇ ਦਾ ਰੂਪ ਚਾੜ੍ਹ ਦਿੱਤਾ। ਉਹਦੇ ਹੁਸਨ ਦੀ ਚਰਚਾ ਘਰ ਘਰ ਹੋਣ ਲਗ ਪਈ। ਰਾਜੇ ਦੇ ਕੰਨੀਂ ਵੀ ਏਸ ਦੀ ਭਿਣਕ ਪੈ ਗਈ। ਸੱਸੀ ਨੂੰ ਮਹਿਲੀਂ ਸੱਦਿਆ ਗਿਆ ਪਰੰਤੂ ਉਹਨੇ ਆਪੂੰ ਜਾਣ ਦੀ ਥਾਂ ਅਪਣੇ ਗਲ਼ ਦਾ ਤਵੀਤ ਘੱਲ ਦਿੱਤਾ। ਇਹ ਉਹੀ ਸ਼ਾਹੀ ਤਵੀਤ ਸੀ ਜਿਹੜਾ ਸੱਸੀ ਦੀ ਰਾਣੀ ਮਾਂ ਨੇ ਉਹਨੂੰ ਸੰਦੂਕ 'ਚ ਬੰਦ ਕਰਨ ਸਮੇਂ ਉਹਦੇ ਗਲ਼ ਵਿੱਚ ਪਾ ਦਿੱਤਾ ਸੀ। ਰਾਜੇ ਨੇ ਤਵੀਤ ਪਛਾਣ ਲਿਆ। ਆਦਮ ਖਾਨ ਆਪ ਚਲਕੇ ਧੋਬੀਆਂ ਦੇ ਘਰ ਆਇਆ। ਪਰ ਸੱਸੀ ਮਹਿਲੀਂ ਜਾਣ ਲਈ ਰਾਜ਼ੀ ਨਾ ਹੋਈ।

ਭੁਬੋਰ ਸ਼ਹਿਰ ਵਿੱਚ ਇਕ ਰਸੀਏ ਸੁਦਾਗਰ ਦਾ ਸ਼ਾਨਦਾਰ ਮਹਿਲ ਸੀ। ਉਹਨੇ ਮਹਿਲ ਦੇ ਇਕ ਕਮਰੇ ਵਿੱਚ ਸਾਰੇ ਦੇਸ਼ਾਂ ਦੇ ਸ਼ਾਹਜ਼ਾਦਿਆਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ-ਸਾਰਾ ਸ਼ਹਿਰ ਉਹਨਾਂ ਨੂੰ ਦੇਖ ਰਿਹਾ ਸੀ। ਸੱਸੀ ਵੀ ਅਪਣੀਆਂ ਸਹੇਲੀਆਂ ਸਮੇਤ ਉੱਥੇ ਪੁਜ ਗਈ। ਇਕ ਤਸਵੀਰ ਨੂੰ ਵੇਖ ਉਹ ਕੀਲੀ ਗਈ। ਉਹ ਅਪਣਾ ਹੁਸੀਨ ਦਿਲ ਇਸ ਅਦੁੱਤੀ ਤਸਵੀਰ ਦੇ ਹਵਾਲੇ ਕਰ ਆਈ। ਇਹ ਕੀਚਮ

91/ਮਹਿਕ ਪੰਜਾਬ ਦੀ