ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/104

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਉਂਦੇ ਸਜਨਾਂ ਦੇ ਹੱਥ ਧੁਆ ਦਿਓ
ਗੜਬਿਆਂ ਦੇ ਮੇਲ਼ ਮਲਾ ਦਿਓ
ਮਨ ਸੋਚ ਕੇ ਗੁਰਾਂ ਵਲ ਜਾਇਓ

9.
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਵਰੀ ਪੁਰਾਣੀ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਕੀ ਕੀ ਵਸਤ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਬੁਢੜੇ ਕਾਹਨੂੰ ਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਗੱਭਰੂ ਕਿਉਂ ਨਾ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਸਾਰੇ ਆਂਡਲ ਆਏ

10.
ਜਾਨੀ ਓਸ ਪਿੰਡੋਂ ਆਏ
ਜਿੱਥੇ ਰੁੱਖ ਵੀ ਨਾ
ਇਨ੍ਹਾਂ ਦੇ ਤੌੜਿਆਂ ਵਰਗੇ ਮੂੰਹ
ਉੱਤੇ ਮੁੱਛ ਵੀ ਨਾ

ਜਾਨੀ ਓਸ ਪਿੰਡੋਂ ਆਏ
ਜਿੱਥੇ ਤੂਤ ਵੀ ਨਾ
ਇਨ੍ਹਾਂ ਦੇ ਖਪੜਾਂ ਵਰਗੇ ਮੂੰਹ
ਉੱਤੇ ਰੂਪ ਵੀ ਨਾ

ਜਾਨੀ ਓਸ ਪਿੰਡੋਂ ਆਏ
ਜਿੱਥੇ ਟਾਲ੍ਹੀ ਵੀ ਨਾ
ਇਨ੍ਹਾਂ ਦੇ ਪੀਲ਼ੇ ਡੱਡੂ ਮੂੰਹ
ਉੱਤੇ ਲਾਲੀ ਵੀ ਨਾ

ਮਹਿੰਦੀ ਸ਼ਗਨਾਂ ਦੀ/ 108