ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

11.
ਪਾਰਾਂ ਤੋਂ ਦੋ ਗੜਵੇ ਆਏ
ਵਿਚ ਗੜਵਿਆਂ ਦੇ ਭੂਕਾਂ
ਲੰਦਨ ਨੂੰ ਜਾਣਾ
ਵਿਆਹੇ ਵਿਆਹੇ ਜੰਨ ਚੜ੍ਹ ਆਏ
ਛੜੇ ਮਾਰਦੇ ਕੂਕਾਂ
ਲੰਦਨ ਨੂੰ ਜਾਣਾ

12.
ਚਾਦਰ ਵੀ ਕੁੜਮਾ ਮੇਰੀ ਪੰਜ ਪਟੀ
ਵਿਚ ਗੁਲਾਬੀ ਫੁੱਲ
ਜਦ ਮੈਂ ਨਿਕਲੀ ਪਹਿਨ ਕੇ
ਤੇਰੀ ਸਾਰੀ ਜਨੇਤ ਦਾ ਮੁੱਲ

13.
ਚੰਨ ਚਾਨਣੀ ਰਾਤ
ਤਾਰਾ ਕੋਈ ਕੋਈ ਐ
ਜੰਨ ਬੁੱਢਿਆਂ ਦੀ ਆਈ
ਮੁੰਡਾ ਕੋਈ ਕੋਈ ਐ
ਚੰਨ ਚਾਨਣੀ ਰਾਤ
ਤਾਰਾ ਇਕ ਵੀ ਨਹੀਂ
ਜੰਨ ਕਾਣਿਆਂ ਦੀ ਆਈ
ਸਾਬਤ ਇਕ ਵੀ ਨਹੀਂ

14.
ਸੱਦੇ ਸੀ ਅਸੀਂ ਪੰਜ ਪਰਾਹੁਣੇ
ਸੱਦੇ ਸੀ ਅਸੀਂ ਪੰਜ ਪਰਾਹੁਣੇ
ਟੋਲੇ ਬੰਨ੍ਹ ਬੰਨ੍ਹ ਆਏ
ਅਸੀਂ ਸੱਜਣ ਬੜੇ ਸਮਝਾਏ
ਧਰਮ ਨਾਲ ਸਜਣ ਬੜੇ ਸਮਝਾਏ

ਮਹਿੰਦੀ ਸ਼ਗਨਾਂ ਦੀ/ 109