ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੱਦੇ ਸੀ ਅਸੀਂ ਸੋਹਣੇ ਮੋਹਣੇ
ਸੱਦੇ ਸੀ ਅਸੀਂ ਸੋਹਣੇ ਮੋਹਣੇ
ਪੰਜ ਦਵੰਜੇ ਆਏ
ਧਰਮ ਨਾਲ ਪੰਜ ਦਵੰਜੇ ਆਏ

ਸੱਦੇ ਸੀ ਅਸੀਂ ਗੱਭਰੂ ਗੱਭਰੂ
ਸੱਦੇ ਸੀ ਅਸੀਂ ਗੱਭਰੂ ਗੱਭਰੂ
ਇਹ ਬੁਢੜੇ ਕਾਹਨੂੰ ਆਏ
ਅਸੀਂ ਸੱਜਣ ਬੜੇ ਸਮਝਾਏ
ਧਰਮ ਨਾਲ ਸੱਜਣ ਬੜੇ ਸਮਝਾਏ
15.
ਪੰਜ ਦਵੰਜੇ ਆਏ
ਅੜੀਓ ਪੰਜ ਦਵੰਜੇ
ਪੰਜ ਦਵੰਜੇ ਆਏ
ਨੀ ਬੂ ਪੰਜ ਦਵੰਜੇ

ਢੋਲ ਸਿਰੇ
ਢਮਕੀਰੀ ਢਿੱਡੇ
ਪੰਜ ਦਵੰਜੇ ਆਏ
ਅੜੀਓ ਪੰਜ ਦਵੰਜੇ

ਲਾੜਾ ਤੇ ਸਰਵਾਲਾ ਆਏ
ਭੈਣਾਂ ਨਾਲ ਲਿਆਏ
ਪੰਜ ਦਵੰਜੇ ਆਏ
ਅੜੀਓ ਪੰਜ ਦਵੰਜੇ
ਪੰਜ ਦਵੰਜੇ ਆਏ
ਨੀ ਬੂ ਪੰਜ ਦਵੰਜੇ
16.
ਸਾਡੇ ਖੂਹਾਂ ਦਾ ਠੰਡਾ ਠੰਡਾ ਪਾਣੀ
ਵੇ ਜਾਨੀਓ ਪੀ ਕੇ ਜਾਇ

ਮਹਿੰਦੀ ਸਗਨਾਂ ਦੀ/110