ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/112

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

24.
ਸੁਣ ਲਾੜਿਆ ਵੇ
ਕੱਟੇ ਨੂੰ ਬਾਪੂ ਆਖਿਆ ਕਰ
ਸੁਣ ਕੱਟਿਆ ਵੇ
ਬਾਪੂ ਕਹੇ ਤੇ ਟੱਪਿਆ ਕਰ
ਸੁਣ ਲਾੜਿਆ ਵੇ
ਕਾਟੋ ਨੂੰ ਬੇਬੇ ਆਖਿਆ ਕਰ
ਸੁਣ ਕਾਟੋ ਨੀ
ਬੇਬੇ ਕਹੇ ਤੇ ਟੱਪਿਆ ਕਰ
25.
ਕੀ ਗੱਲ ਪੁੱਛਾਂ ਲਾੜਿਆ ਵੇ
ਕੀ ਗੱਲ ਪੁੱਛਾ ਵੇ
ਨਾ ਤੇਰੇ ਦਾੜੀ ਭੋਂਦੂਆ ਵੇ
ਨਾ ਤੇਰੇ ਮੁੱਛਾਂ ਵੇ
ਬੋਕ ਦੀ ਲਾ ਲੈ ਦਾੜ੍ਹੀ
ਚੂਹੇ ਦੀਆਂ ਮੁੱਛਾਂ ਵੇ
26.
ਲਾੜੇ ਦੇ ਪਿਓ ਦੀ ਦਾਹੜ੍ਹੀ ਦੇ
ਦੋ ਕੁ ਵਾਲ਼ ਦੋ ਕੁ ਵਾਲ਼
ਦਾੜੀ ਮੁੱਲ ਲੈ ਲੈ ਵੇ
ਮੁੱਛਾਂ ਵਿਕਣ ਬਾਜ਼ਾਰ
27.
ਮੇਰਾ ਮੁਰਗਾ ਗ਼ਰੀਬ
ਕਿਨੇ ਮਾਰਿਆ ਭੈਣੋ
ਨਾ ਮੇਰੇ ਮੁਰਗੇ ਦੇ ਟੰਗਾਂ ਬਾਹਾਂ
ਨਾ ਮੇਰੇ ਮੁਰਗੇ ਦੇ ਢੂਹੀ
ਮੇਰੇ ਮੁਰਗੇ ਨੇ ਹਿੰਮਤ ਕੀਤੀ
ਲਾੜੇ ਦੀ ਭੈਣ ਧੂਹੀ

ਮਹਿੰਦੀ ਸ਼ਗਨਾਂ ਦੀ/116