ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਮੁੰਡਿਆਂ ਦੇ ਚਿੱਟੇ ਵਿਛੌਣੇ
ਚਿੱਟੇ ਮੈਲੇ ਕਰਦੀ ਵੇ
ਸਾਡੇ ਮੁੰਡਿਆਂ ਦੇ ਚਿੱਟੇ ਵਿਛੌਣੇ
ਚਿੱਟੇ ਮੈਲੇ ਕਰਦੀ ਵੇ

ਸ਼ਾਮ ਸਿੰਹਾਂ ਭੈਣਾਂ ਨੂੰ ਸਮਝਾ ਲੈ ਵੇ
ਗੱਲਾਂ ਬੁਰੀਆਂ ਕਰਦੀ
ਸ਼ਾਮ ਸਿੰਹਾਂ ਭੈਣਾਂ ਨੂੰ ਸਮਝਾ ਲੈ ਵੇ
ਗੱਲਾਂ ਬੁਰੀਆਂ ਕਰਦੀ

30.
ਲਾੜਿਆ ਵੇ ਮੇਰਾ ਨੌਕਰ ਲਗ ਜਾਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੇ ਅੰਦਰੋਂ ਸੁੰਭਰ ਮੇਰੇ ਬਾਹਰੋਂ ਸੁੰਭਰ
ਮੇਰੇ ਮਹਿਲੀਂ ਰੜਕਾਂ ਫੇਰ ਆਈਂ ਵੇ
ਟਕਾ ਮਜੂਰੀ ਦਵਾ ਦਿੰਨੀਆਂ
ਮੇਰਾ ਉਤਲਾ ਧੋ
ਮੇਰੀ ਕੁੜਤੀ ਧੋ
ਚੀਰੇ ਵਾਲੇ ਦੀ ਜਾਕਟ ਧੋ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੀ ਮੱਝ ਨਲ੍ਹਾ
ਮੇਰੀ ਕੰਟੀ ਨਲ੍ਹਾ
ਚੀਰੇ ਵਾਲੇ ਦਾ ਘੋੜਾ ਨਲ੍ਹਾ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ

31.
ਅਸਾਂ ਨੇ ਕੀ ਕਰਨੇ ਬੇ-ਬਹਾਰੇ ਕੱਦੂ
ਅਸਾਂ ਨੇ ਕੀ ਕਰਨੇ ਬੇ-ਬਹਾਰੇ ਕੱਦ
ਲਾੜਾ ਬੈਠਾ ਐਂ ਝਾਕੇ ਜਿਉਂ ਛੱਪੜ ਕੰਢੇ ਡੱਡੂ

ਮਹਿੰਦੀ ਸ਼ਗਨਾਂ ਦੀ/ 118