ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/116

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਨੀ ਪਹਿਨ ਮੇਰੀਏ ਪਿਆਰੀਏ
ਮੈਂ ਨਵਾਂ ਤੇਰਾ ਯਾਰ
ਨੀ ਪਹਿਨ ਮੇਰੀਏ ਪਿਆਰੀਏ
ਮੈਂ ਨਵਾਂ ਤੇਰਾ ਯਾਰ
35.
ਮੇਰੇ ਰਾਮ ਜੀ
ਬਾਜ਼ਾਰ ਵਿਕੇ ਤੇਲ ਦੀ ਕੜਾਹੀ
ਲਾੜੇ ਦੀ ਬੇਬੇ ਦਾ ਯਾਰ ਵੇ ਹਲਵਾਈ
ਮੇਰੇ ਰਾਮ ਜੀ
ਅੱਧੀ-ਅੱਧੀ ਰਾਤੀਂ ਦਿੰਦਾ ਮਠਿਆਈ
ਖਾ ਕੇ ਮਠਿਆਈ
ਇਹਨੂੰ ਨੀਂਦ ਕਿਹੋ ਜਹੀ ਆਈ
36.
ਸਾਡੇ ਵੇਹੜੇ ਮਾਂਦਰੀ ਬਈ ਮਾਂਦਰੀ
ਲਾੜੇ ਦੀ ਭੈਣ ਬਾਂਦਰੀ ਬਈ ਬਾਂਦਰੀ
37
ਬਾਪੂ ਓਏ ਬੂੰਦੀ ਆਈ ਐ
ਚੁੱਪ ਕਰ ਸਾਲਿਆ ਮਸੀਂ ਥਿਆਈ ਐ
38.
ਹੋਰ ਜਾਨੀ ਲਿਆਏ ਊਠ ਘੋੜੇ
ਲਾੜਾ ਲਿਆਇਆ ਟੱਟੂ
ਨੀ ਮੰਨੋ ਦੇ ਜਾਣਾ
ਬੇਹੜੇ ਦੀ ਜੜ ਪੱਟੂ
ਨੀ ਮੰਨੋ ਦੇ ਜਾਣਾ

ਮਹਿੰਦੀ ਸ਼ਗਨਾਂ ਦੀ/120