ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/117

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

39.
ਲਾੜੇ ਦੀ ਭੈਣ
ਚੜ੍ਹ ਗਈ ਡੇਕ
ਚੜ ਗਈ ਡੇਕ
ਟੁੱਟ ਗਿਆ ਟਾਹਣਾ
ਡਿਗ ਪਈ ਹੇਠ
ਪੁੱਛ ਲਓ ਮੁੰਡਿਓ ਰਾਜ਼ੀ ਐ?
ਰਾਜ਼ੀ ਐ ਬਈ ਰਾਜ਼ੀ ਐ
ਸਾਡੇ ਆਉਣ ਨੂੰ ਰਾਜ਼ੀ ਐ
ਤੁਸੀਂ ਲੈਣੀ ਐਂ ਕਿ ਨਾ?
ਨਾ ਜੀ ਨਾ
ਸਾਡੇ ਕੰਮ ਦੀ ਵੀ ਨਾ
40.
ਲਾੜੇ ਭੈਣ ਦੀ ਕੱਚੀ ਖੂਹੀ ਕੱਚੀ ਖੂਹੀ
ਡੋਲ ਫਰ੍ਹਾ ਗਿਆ ਕੋਈ ਹੋਰ
ਹੋਰ ਭੈਣੇ ਹੋਰ ਬਾਗ਼ੀ ਕੂਕਦੇ ਸੀ ਮੋਰ
ਡੌਲ ਫਰ੍ਹਾ ਗਿਆ ਕੋਈ ਹੋਰ

ਲਾੜੇ ਭੈਣ ਦੀ ਖਿੜ ਗਈ ਕਿਆਰੀ
ਖਿੜੀ ਕਿਆਰੀ ਅੱਧੀ ਰਾਤ
ਟੀਂਡਾ ਤੋੜ ਗਿਆ ਕੋਈ ਹੋਰ
ਬਾਗੀਂ ਬੋਲਦੇ ਸੀ ਮੋਰ
ਟੀਂਡਾ ਤੋੜ ਗਿਆ ਕੋਈ ਹੋਰ

ਲਾੜੇ ਦੀ ਭੈਣ ਦੀ ਖੁਲ੍ਹੀ ਖਿੜਕੀ
ਖੁਲ੍ਹੀ ਖਿੜਕੀ ਅੱਧੀ ਰਾਤ
ਕੁੰਡਾ ਲਾ ਗਿਆ ਕੋਈ ਹੋਰ
ਬਾਗੀ ਬੋਲਦੇ ਸੀ ਮੋਰ
ਕੁੰਡਾ ਲਾ ਗਿਆ ਕੋਈ ਹੋਰ

ਮਹਿੰਦੀ ਸ਼ਗਨਾਂ ਦੀ/121