ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

44.
ਪਿਛਲੇ ਅੰਦਰ ਹਨ੍ਹੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਲਾੜੇ ਦੀ ਭੈਣ ਛਨਾਲ਼
ਖੇਲੇ ਮੁੰਡਿਆਂ ਨਾਲ਼
ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ...

ਪਿਛਲੇ ਅੰਦਰ ਹਨ੍ਹੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਲਾੜੇ ਦੀ ਭੂਆ ਛਨਾਲ਼
ਖੇਲੇ ਮੁੰਡਿਆਂ ਨਾਲ
ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ

ਪਿਛਲੇ ਅੰਦਰ ਹਨੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਕੁੜਮਾਂ ਜ਼ੋਰੋ ਛਨਾਲ
ਖੇਲੇ ਮੁੰਡਿਆਂ ਨਾਲ
ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ
45.
ਚੱਬੀਂ ਵੇ ਚੱਬੀਂ ਲਾੜਿਆ ਮੱਠੀਆਂ
ਤੇਰੀ ਭੈਣ ਵਿਕੇਂਦੀ ਹੱਟੀਆਂ
ਵੇ ਗਾਹਕ ਇਕ ਵੀ ਨਹੀਂ

X

ਮਹਿੰਦੀ ਸ਼ਗਨਾਂ ਦੀ/123