ਇਹ ਸਫ਼ਾ ਪ੍ਰਮਾਣਿਤ ਹੈ
ਚੱਬੀਂ ਵੇ ਚੱਬੀਂ ਲਾੜਿਆ ਨੌਂ ਮਣ ਦਾਣੇ
ਤੇਰੀ ਬੇਬੇ ਦੇ ਨੌਂ ਵੇ ਨਿਆਣੇ
ਸਾਬਤ ਇਕ ਵੀ ਨਹੀਂ
ਚੱਬੀਂ ਵੇ ਚੱਬੀਂ ਲਾੜਿਆ ਨੌਂ ਮਣ ਦਾਣੇ
ਤੇਰੇ ਕਿੰਨੇ ਬਾਪੂ ਤੇਰੀ ਬੇਬੇ ਜਾਣੇ
ਸਾਬਤ ਇਕ ਵੀ ਨਹੀਂ
46.
ਹਲ਼ ਜਹੀਆਂ ਟੰਗਾਂ
ਪਲਾਹ ਜਹੀਆਂ ਬਾਹਾਂ
ਦੇਖੀਂ ਵੇ ਲਾੜਿਆ
ਤੂੰ ਡਿਗ ਪੈਂਦਾ ਠਾਹਾਂ
ਭਨਾਉਣੀਆਂ ਸੀ ਟੰਗਾਂ
ਭਨਾ ਲਈਆਂ ਬਾਹਾਂ
47.
ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ
ਅਸਾਂ ਨਾ ਲੈਣੇ
ਲਾੜਾ ਭੌਦੁ ਐਂ ਝਾਕੇ
ਜਿਵੇਂ ਚਾਮ ਚੜਿਕ ਦੇ ਡੇਲੇ
ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ
48.
ਭਲਾ ਮੈਂ ਆਖਦੀ ਵੇ
ਵੇ ਲਾੜਿਆ ਲੱਕੜੀਆਂ ਚੁਗ ਲਿਆ
ਭਲਾ ਮੈਂ ਆਖਦਾ ਨੀ
ਮੇਰੇ ਹੱਥ ਕੁਹਾੜਾ ਨਾ
ਭਲਾ ਮੈਂ ਆਖਦੀ ਵੇ
ਮਹਿੰਦੀ ਸ਼ਗਨਾਂ ਦੀ/124