ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/121

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭੈਣ ਵੇਚ ਕੁਹਾੜਾ ਲਿਆ
ਭਲਾ ਮੈਂ ਆਖਦਾ ਨੀ
ਕੋਈ ਲੈਂਦਾ ਵੀ ਨਾ
49.
ਮੇਰੀ ਲੌਂਗਾਂ ਦੀ ਕਿਆਰੀ
ਬੂਟਾ ਬਦਾਮਾਂ ਦਾ
ਲਾੜੇ ਦੀ ਭੈਣ ਦੁੱਧ ਮੰਗੇ
ਪੁੱਤ ਮੰਗੇ
ਖਸਮ ਮੰਗੇ ਪਟਵਾਰੀ
ਮੇਰੀ ਲੌਂਗਾਂ ਦੀ ਕਿਆਰੀ
ਬੂਟਾ ਬਦਾਮਾਂ ਦਾ
ਕੁੜਮਾਂ ਜ਼ੋਰੋ ਦੁੱਧ ਮੰਗੇ
ਪੁੱਤ ਮੰਗੇ
ਖਸਮ ਮੰਗੇ ਪਟਵਾਰੀ
ਮੇਰੀ ਲੌਂਗਾਂ ਦੀ ਕਿਆਰੀ
ਬੂਟਾਂ ਬਦਾਮਾਂ ਦਾ
ਲਾੜੇ ਦੀ ਭੂਆ ਦੁੱਧ ਮੰਗੇ
ਪੁੱਤ ਮੰਗੇ
ਖਸਮ ਮੰਗੇ ਪਟਵਾਰੀ
ਮੇਰੀ ਲੌਂਗਾਂ ਦੀ ਕਿਆਰੀ
ਬੂਟਾ ਬਦਾਮਾਂ ਦਾ
ਲਾੜੇ ਦੀ ਮਾਸੀ ਦੁੱਧ ਮੰਗੇ
ਪੁੱਤ ਮੰਗੇ
ਖਸਮ ਮੰਗੇ ਪਟਵਾਰੀ
ਮੇਰੀ ਲੌਂਗਾਂ ਦੀ ਕਿਆਰੀ
50.
ਲਾੜਿਆ ਜੁੜ ਜਾ ਮੰਜੇ ਦੇ ਨਾਲ
ਮੰਜਾ ਤੇਰਾ ਕੀ ਲੱਗਦਾ
ਬੀਬੀ ਕਿੱਕਣ ਜੁੜਾਂ ਮੰਜੇ ਨਾਲ

ਮਹਿੰਦੀ ਸ਼ਗਨਾਂ ਦੀ/125