ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/122

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਮੰਜਾ ਮੇਰਾ ਪਿਓ ਲੱਗਦਾ
ਕਿੱਕਣ ਜੁੜਾਂ ਮੰਜੇ ਨਾਲ
ਮੰਜਾ ਮੇਰਾ ਪਿਓ ਲੱਗਦਾ
51.
ਲਾੜਿਆ ਵੇ ਅੰਗਣ ਖੀਸਾ ਲਾਇਕੇ
ਲੱਡੂ ਲਏ ਚੁਰਾ
ਤੇਰੇ ਮਗਰ ਪਿਆਦਾ ਲਾ ਕੇ
ਸਾਵੇਂ ਲਏ ਕਢਾ
ਵੇ ਭੌਦੁਆ ਲੱਖਾਂ ਦੀ ਤੇਰੀ ਪੱਤ ਗਈ
ਆਪੇ ਲਈ ਵੇ ਗੰਵਾ
ਭੌਦੁਆ ਲੱਖਾਂ ਦੀ ਤੇਰੀ ਪੰਤ ਗਈ
52.
ਘੁੰਮ ਨੀ ਮਧਾਣੀਏਂ ਘੁੰਮ ਨੀ
ਘੁੰਮ ਨੀ ਨੇਤਰੇ ਨਾਲ
ਲਾੜੇ ਦੀ ਮਾਂ ਉੱਧਲ ਚੱਲੀ
ਕੋਈ ਲੱਭੋ ਨੀ ਮਸ਼ਾਲਾਂ ਬਾਲ
ਚਲੋ ਵੇ ਨਿਆਣਿਓਂ ਚਲੋ ਵੇ ਸਿਆਣਿਓ
ਲਭੋ ਮਸ਼ਾਲਾਂ ਬਾਲ਼
ਸਾਡੇ ਮੁੰਡਿਆਂ ਲਭ ਲਿਆਂਦੀ
ਪਿੰਡ ਦੀ ਜੂਹ ’ਚੋਂ ਭਾਲ
ਸਾਂਝੇ ਮਾਲ ਦੀ ਕਰੋ ਨਿਲਾਮੀ
ਢੋਲ ਢਮੱਕਿਆਂ ਨਾਲ
ਨੀ ਕੋਈ ਢੋਲ ਢਮੱਕਿਆਂ ਨਾਲ
53.
ਨੀ ਡੱਕਾ ਡੇਕ ਦਾ
ਨਾਲ਼ੇ ਲਾੜਾ ਬੇਬੇ ਦੇਵੇ
ਨਾਲ਼ੇ ਮੱਥਾ ਟੇਕਦਾ
ਹਾਂ ਨੀ ਚਰਖੇ ਬੀੜੀਆਂ

ਮਹਿੰਦੀ ਸ਼ਗਨਾਂ ਦੀ/126