ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/124

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ


56.
ਸਾਡੇ ਨਵੇਂ ਸੱਜਣ ਘਰ ਆਏ
ਸਲੋਨੀ ਦੇ ਨੈਣ ਭਰੇ
ਸਾਨੂੰ ਕੀ ਕੀ ਵਸਤ ਲਿਆਏ
ਸਲੋਨੀ ਦੇ ਨੈਣ ਭਰੇਂ
ਸਾਨੂੰ ਖੋਪਾ ਖੋਪੇ ਦੀਆਂ ਤੁਰੀਆਂ
ਲਾੜੇ ਦੀ ਮਾਂ ਨੂੰ ਬਣੀਆਂ
ਲਾੜੇ ਮਾਂ ਜਾਰਨੀਏਂ
ਸਾਡੇ ਨਵੇਂ ਸੱਜਣ ਘਰ ਆਏ
ਸਲੋਨੀ ਦੇ ਨੈਣ ਭਰੇ
57.
ਮੇਰਾ ਸੋਨੇ ਦਾ ਸ਼ੀਸ਼ਾ ਵਿਚ ਰੁਪਏ ਦੀ ਧਾਰੀ
ਲਾੜੇ ਦੀ ਅੰਮਾ ਨੀ ਫਿਰੇ ਹਾਰੀ ਸ਼ਿੰਗਾਰੀ
ਇਹ ਰੂਪ ਸ਼ਿੰਗਾਰ ਕੇ ਪਾ ਧਰਿਓ ਪਟਾਰੀ
ਇਹਦਾ ਜੋਬਨ ਖਿੜਿਆਂ ਵੇ
ਜਿਊਂ ਖ਼ਰਬੂਜ਼ੇ ਦੀ ਫਾੜੀ
ਵੇ ਇਹਦੀ ਡੁੱਲ੍ਹ ਨਾ ਜਾਵੇ ਵੇ
ਸੁਰਮੇ ਦੀ ਧਾਰੀ
ਲਾੜੇ ਦੀ ਅੰਮਾ ਨੀ ਫਿਰੇ ਹਾਰੀ ਸ਼ਿੰਗਾਰੀ
ਸਾਡੇ ਪਿੰਡ ਦੇ ਮੁੰਡਿਓ ਵੇ
ਸਾਂਭਿਓ ਖ਼ਰਬੂਜ਼ੇ ਦੀ ਫਾੜੀ
58.
ਪਾਰਾਂ ਤੇ ਦੋ ਬਗਲੇ ਆਏ
ਕੇਹੜੀ ਕੁੜੀ ਸਦਾਏ
ਬੋਲੀ ਬੋਲ ਜਾਣਗੇ ਜੀ
ਇਹ ਲਾੜੇ ਭੈਣ ਸਦਾਏ
ਬੋਲੀ ਬੋਲ ਜਾਣਗੇ ਜੀ
ਇਹਦੀ ਚਾਦਰ ਬੜੀ ਗਰਾਬਣ
ਮੁੰਡੇ ਤਾਣ ਸੌਣਗੇ ਜੀ

ਮਹਿੰਦੀ ਸ਼ਗਨਾਂ ਦੀ/128