ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/125

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਇਹਦਾ ਓਟਾ ਮੋਰੀਆਂ ਵਾਲਾ
ਮੁੰਡੇ ਝਾਕ ਜਾਣਗੇ ਜੀ
59.
ਰਸ ਭੌਰਿਆ ਵੇ
ਅੰਬ ਪੱਕੇ ਟਾਹਲੀ ਬੂਰ ਪਿਆ
ਰਸ ਭੌਰਿਆ ਵੇ
ਅੰਬ ਪੱਕੇ ਟਾਹਲੀ ਬੂਰ ਪਿਆ

ਰਸ ਭੌਰਿਆ ਵੇ
ਜੀਜਾ ਭੈਣ ਨੂੰ ਵੇਚਣ ਤੁਰ ਪਿਆ
ਰਸ ਭੌਰਿਆ ਵੇ
ਜੀਜਾ ਭੈਣ ਨੂੰ ਵੇਚਣ ਤੁਰ ਪਿਆ
ਰਸ ਭੌਰਿਆ ਵੇ
ਕੀ ਨਖਰੇਲੋ ਦਾ ਮੁੱਲ ਪਿਆ
ਰਸ ਭੌਰਿਆ ਵੇ
ਕੀ ਨਖਰੇਲੇ ਦਾ ਮੁੱਲ ਪਿਆ
ਰਸ ਭੌਰਿਆ ਵੇ
ਬੂਰਾ ਝੋਟਾ ਕਾਣੀ ਕੌਡੀ
ਨਖਰੇਲੋ ਦਾ ਮੁੱਲ ਪਿਆ
ਰਸ ਭੌਰਿਆ ਵੇ
ਬੂਰਾ ਝੋਟਾ ਕਾਣੀ ਕੌਡੀ
ਨਖਰੇਲੋ ਦਾ ਮੁੱਲ ਪਿਆ
60.
ਤੂੰ ਮਦ ਪੀ ਮਦ ਪੀ ਵੇ ਲਾੜਿਆ ਲਾਲਚੀਆ
ਤੂੰ ਮਦ ਪੀ ਮਦ ਪੀ ਵੇ ਲਾੜਿਆ ਲਾਲਚੀਆ

ਤੇਰੀ ਮਦ ਵਿਚ ਮਦ ਵਿਚ ਵੇ ਬੂਟਾ ਧਾਮਣ ਦਾ
ਤੇਰੀ ਮਦ ਵਿਚ ਮਦ ਵਿਚ ਵੇ ਬੂਟਾ ਧਾਮਣ ਦਾ
ਤੂੰ ਪੁੱਤ ਵੇ ਲਾੜਿਆ ਵੇ ਸਾਡੇ ਬਾਮਣ ਦਾ

ਮਹਿੰਦੀ ਸ਼ਗਨਾਂ ਦੀ/129