ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਤੂੰ ਪੁੱਤ ਵੇ ਲਾੜਿਆ ਵੇ ਸਾਡੇ ਬ੍ਹਾਮਣ ਦਾ

ਤੂੰ ਮਦ ਪੀ ਮਦ ਪੀ ਵੇ ਲਾੜਿਆ ਲਾਲਚੀਆ
ਤੂੰ ਮਦ ਪੀ ਮ ਪੀ ਵੇ ਲਾੜਿਆ ਲਾਲਚੀਆ

ਤੇਰੀ ਮਦ ਵਿਚ ਮਦ ਵਿਚ ਵੇ ਬੂਟਾ ਰਾਈ ਦਾ
ਤੇਰੀ ਮਦ ਵਿਚ ਮਦ ਵਿਚ ਵੇ ਬੂਟਾ ਰਾਈ ਦਾ
ਤੂੰ ਪੁੱਤ ਐਂ ਲਾੜਿਆ ਵੇ, ਸਾਡੇ ਨਾਈ ਦਾ
ਤੂੰ ਪੁੱਤ ਐਂ ਲਾੜਿਆ ਵੇ, ਸਾਡੇ ਨਾਈ ਦਾ

ਤੂੰ ਮਦ ਪੀ ਮਦ ਪੀ ਵੇ ਲਾੜਿਆ ਲਾਲਚੀਆ
ਤੂੰ ਮਦ ਪੀ ਮਦ ਪੀ ਵੇ ਲਾੜਿਆ ਲਾਲਚੀਆ

ਤੇਰੀ ਮਦ ਵਿਚ ਵੇ ਬੂਟਾ ਚਮੇਲੀ ਦਾ
ਤੇਰੀ ਮਦ ਵਿਚ ਵੇ ਬੂਟਾ ਚਮੇਲੀ ਦਾ
ਤੂੰ ਪੁੱਤ ਐਂ ਲਾੜਿਆ ਵੇ, ਸਾਡੇ ਤੇਲੀ ਦਾ
ਤੂੰ ਪੁੱਤ ਐਂ ਲਾੜਿਆ ਵੇ, ਸਾਡੇ ਤੇਲੀ ਦਾ
61.

ਲਾੜਾ ਲਾਡਲਾ ਵੇ ਅੱਧੀ ਰਾਤੋਂ ਮੰਗੇ ਪਿਛ
ਲਾੜਾ ਲਾਡਲਾ ਵੇ ਅੱਧੀ ਰਾਤੋਂ ਮੰਗੇ ਪਿੱਛ
ਲਾੜੇ ਦਾ ਪਿਓ ਇਉਂ ਬੈਠਾ ਜਿਵੇਂ ਮੁੰਨੀ ਬੱਧਾ ਰਿਛ
ਲਾੜਾ ਲਾਡਲਾ ਵੇ ਅੱਧੀ ਰਾਤੋਂ ਮੰਗੇ ਪਿੱਛ

ਬੀਬੀ ਲਾਡਲੀ ਨੀ ਅੱਧੀ ਰਾਤ ਮੰਗੇ ਪਾਣੀ
ਬੀਬੀ ਲਾਡਲੀ ਨੀ ਅੱਧੀ ਰਾਤ ਮੰਗੇ ਪਾਣੀ
ਬੀਬੀ ਦੀ ਮਾਂ ਇਉਂ ਬੈਠੀ ਜਿਵੇਂ ਰਾਜੇ ਪਾਸ ਰਾਣੀ
ਬੀਬੀ ਲਾਡਲੀ ਨੀ ਅੱਧੀ ਰਾਤ ਮੰਗੇ ਪਾਣੀ

ਮਹਿੰਦੀ ਸ਼ਗਨਾਂ ਦੀ/130