ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/127

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਲਾੜਾ ਲਾਡਲਾ ਨੀ ਅੱਧੀ ਰਾਤੋਂ ਮੰਗੇ ਰੋਟੀ
ਲਾੜਾ ਲਾਡਲਾ ਨੀ ਅੱਧੀ ਰਾਤੋਂ ਮੰਗੇ ਰੋਟੀ
ਲਾੜੇ ਦੀ ਮਾਂ ਇਉਂ ਬੈਠੀ ਜਿਵੇਂ ਕਿੱਲੇ ਬੱਧੀ ਝੋਟੀ
ਲਾੜਾ ਲਾਡਲਾ ਨੀ ਅੱਧੀ ਰਾਤੋਂ ਮੰਗੇ ਰੋਟੀ

ਬੀਬੀ ਲਾਡਲੀ ਨੀ ਅੱਧੀ ਰਾਤ ਮੰਗੇ ਖੀਰ
ਬੀਬੀ ਲਾਡਲੀ ਨੀ ਅੱਧੀ ਰਾਤ ਮੰਗੇ ਖੀਰ
ਬੀਬੀ ਦਾ ਮਾਂ ਇਉਂ ਬੈਠੀ ਜਿਵੇਂ ਰਾਜੇ ਪਾਸ ਵਜ਼ੀਰ
ਬੀਬੀ ਲਾਡਲੀ ਨੀ ਅੱਧੀ ਰਾਤ ਮੰਗੇ ਖੀਰ

ਮਹਿੰਦੀ ਸ਼ਗਨਾਂ ਦੀ/131