ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

65.
ਕੁੜਮ ਚਲਿਆ ਗੰਗਾ ਦਾ ਨ੍ਹਾਉਣ
ਹਰ ਗੰਗਾ ਨਰੈਣ ਗੰਗਾ
ਪਹਿਲੇ ਗੋਤੇ ਗਿਆ ਪਤਾਲ
ਹਰ ਗੰਗਾ ਨਰੈਣ ਗੰਗਾ
ਮੱਛੀ ਨੇ ਫੜ ਲਿਆ ਮੁੱਛ ਦਾ ਵਾਲ
ਹਰ ਗੰਗਾ ਨਰੈਣ ਗੰਗਾ
ਮੁੜ ਕੇ ਨੀ ਆਉਂਦਾ ਤੇਰੇ ਦਰਬਾਰ
ਹਰ ਗੰਗਾ ਨਰੈਣ ਗੰਗਾ
ਕਰਦੂੰ ਗਾ ਬੇਬੇ ਦਾ ਦਾਨ
ਹਰ ਗੰਗਾ ਨਰੈਣ ਗੰਗਾ
66.
ਸਭ ਗੈਸ ਬੁਝਾ ਦਿਓ ਜੀ
ਕੁੜਮ ਬੈਟਰੀ ਵਰਗਾ
ਕੋਈ ਕੰਡਾ ਕਢਾ ਲੋ ਜੀ
ਕੁੜਮ ਮੋਚਨੇ ਵਰਗਾ
ਕੋਈ ਬਾੜ ਗਡਾ ਲੋ ਜੀ
ਕੁੜਮ ਗੰਦਾਲੇ ਵਰਗਾ
67.
ਕੁੜਮਾਂ ਨੂੰ ਖਲ਼ ਕੁੱਟ ਦਿਓ ਜੀ
ਜੀਹਨੇ ਧੌਣ ਪਚੀ ਸੇਰ ਖਾਣਾ
ਸਾਨੂੰ ਪੂਰੀਆਂ ਵੇ
ਜਿਨ੍ਹਾਂ ਮੁਸ਼ਕ ਲਏ ਰੱਜ ਜਾਣਾ
68.
ਮੇਰੀ ਹਾਜ਼ਰੀ ਰੱਬਾ
ਮੋਠਾਂ ਨੂੰ ਲੱਗੀਆਂ ਨੌਂ ਫ਼ਲੀਆਂ
ਮੇਰੀ ਹਾਜ਼ਰੀ ਰੱਬਾ

ਮਹਿੰਦੀ ਸ਼ਗਨਾਂ ਦੀ/ 133