ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਲੋਕਧਾਰਾ ਦਾ ਅਣਥੱਕ ਪਾਂਧੀ


ਸੁਖਦੇਵ ਮਾਦਪੁਰੀ ਨਾਲ ਮੇਰੀ ਪਹਿਲੀ ਵਾਰ ਜਾਣ-ਪਛਾਣ ਮੋਹਾਲੀ ਵਿਖੇ ‘ਪੰਜਾਬ ਸਕੂਲ ਐਜੂਕੇਸ਼ਨ ਬੋਰਡ’ ਦੇ ਦਫਤਰ ਵਿਚ ਹੋਈ। ਉਸ ਸਮੇਂ ਬੋਰਡ ਮੋਹਾਲੀ ਦੀ ਪੁਰਾਣੀ ਬਿਲਡਿੰਗ ਵਿਚ ਹੁੰਦਾ ਸੀ। ਯਾਦ ਨਹੀਂ ਕਿ ਮੈਂ ਕਿਸ ਨੂੰ ਮਿਲਣ ਉਸ ਦਫ਼ਤਰ ਵਿਚ ਗਿਆ ਸੀ ਅਤੇ ਉਸ ਨੇ ਮੈਨੂੰ ਸੁਖਦੇਵ ਮਾਦਪੁਰੀ ਨਾਲ ਮਿਲਵਾਇਆ ਸੀ। ਉਸ ਸਮੇਂ ਉਹ “ਪੰਖੜੀਆਂ’ ਅਤੇ ‘ਪ੍ਰਾਇਮਰੀ ਸਿੱਖਿਆ ਰਸਾਲਿਆਂ ਦੇ ਐਡੀਟਰ ਸਨ। ਮਿਲ ਕੇ ਉਹ ਮੈਨੂੰ ਬੜੇ ਹੱਸਮੁਖ ਅਤੇ ਮਿਲਾਪੜੇ ਸੁਭਾਅ ਦੇ ਇਨਸਾਨ ਲੱਗੇ। ਉਸ ਸਮੇਂ ਹੀ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਲੋਕਗੀਤਾਂ ਅਤੇ ਬੁਝਾਰਤਾਂ ਉੱਪਰ ਕੁਝ ਕੰਮ ਕੀਤਾ ਹੈ। ਉਸ ਸਮੇਂ ਤਕ ਮੇਰਾ ਵਾਹ ਲੋਕਧਾਰਾ ਦੇ ਅਧਿਐਨ ਨਾਲ ਨਹੀਂ ਸੀ ਪਿਆ ਅਤੇ ਨਾ ਹੀ ਮੇਰੀ ਅਜੇ ਸਾਹਿਤਕ ਹਲਕਿਆਂ ਵਿਚ ਏਨੀ ਜਾਣ-ਪਛਾਣ ਸੀ। ਹੌਲੀ-ਹੌਲੀ ਮੇਰਾ ਵਾਹ ਵੀ ਲੋਕਧਾਰਾ ਨਾਲ ਪੈ ਗਿਆ ਅਤੇ ਮਾਦਪੁਰੀ ਹੋਰਾਂ ਨਾਲ ਵੀ ਜਾਣ-ਪਛਾਣ ਵਧਦੀ ਗਈ। ਲੋਕਧਾਰਾ ਨਾਲ ਜਦ ਮੇਰੀ ਪੰਕੀ ਪੀਢੀ ਆੜੀ ਪੈ ਗਈ ਅਤੇ ਮੈਂ ਲੋਕ ਕਹਾਣੀਆਂ ਉੱਪਰ ਪੀ-ਐਚ ਡੀ ਕਰ ਲਈ ਅਤੇ ਕੁਝ ਹੋਰ ਖੋਜ ਵੀ ਕੀਤੀ ਤਾਂ ਮਾਦਪੁਰੀ ਹੋਰੀਂ ਜਦ ਵੀ ਕੋਈ ਨਵੀਂ ਕਿਤਾਬ ਤਿਆਰ ਕਰਦੇ ਉਹ ਮੇਰੀ ਰਾਇ ਜ਼ਰੂਰ ਲੈਂਦੇ ਅਤੇ ਪ੍ਰਕਾਸ਼ਿਤ ਹੋਣ 'ਤੇ ਪੁਸਤਕ ਮੈਨੂੰ ਜ਼ਰੂਰ ਭੇਜਦੇ। ਹੁਣ ਮੈਨੂੰ ਉਨ੍ਹਾਂ ਦੀ ਦੋਸਤੀ ਉੱਪਰ ਮਾਣ ਹੈ। ਉਹ ‘ਪੰਜਾਬ ਸਕੂਲ ਐਜੂਕੇਸ਼ਨ ਬੋਰਡ` ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਸਗੋਂ ਆਪਣੇ ਕਾਰਜ ਵਿਚ ਵਧੇਰੇ ਸਰਗਰਮ ਹੋ ਗਏ। ਲੋਕਧਾਰਾ ਦੇ ਅਧਿਐਨ ਵਿੱਚ ਉਨ੍ਹਾਂ ਨੇ ਵੀ ਤਿੰਨੇ ਪੜਾਅ ਪਾਰ ਕਰ ਲਏ ਹਨ। ਪਹਿਲੇ ਪੜਾਅ ਉੱਪਰ ਉਨ੍ਹਾਂ ਨੇ ਲੋਕਧਾਰਾ ਦੀ ਸਮੱਗਰੀ ਦਾ ਇਕੱਤਰੀਕਰਨ ਕੀਤਾ। ਉਸ ਤੋਂ ਅਗਲੇ ਪੜਾਅ ਉੱਪਰ ਉਨ੍ਹਾਂ ਨੇ ਉਸ ਨੂੰ ਪਰਿਭਾਸ਼ਤ ਕਰਨ ਅਤੇ ਉਸ ਦੀਆਂ ਵੰਨਗੀਆਂ ਦਾ ਵਰਗੀਕਰਨ ਕਰਨ ਦਾ ਯਤਨ ਕੀਤਾ ਅਤੇ ਅੰਤਿਮ ਪੜਾਅ ਉੱਪਰ ਉਨ੍ਹਾਂ ਨੇ ਲੋਕਧਾਰਾ ਦੀ ਸਮੱਗਰੀ ਦਾ ਵਿਗਿਆਨਕ ਵਿਸ਼ਲੇਸ਼ਣ ਕਰਨ ਦਾ ਯਤਨ ਵੀ ਕੀਤਾ ਹੈ। | ਇਸ ਲਈ ਕਿਹਾ ਜਾ ਸਕਦਾ ਹੈ ਕਿ ਸੁਖਦੇਵ ਮਾਦਪੁਰੀ ਉਨ੍ਹਾਂ ਮੁਢਲੇ ਵਿਦਵਾਨਾਂ ਵਿਚੋਂ ਹਨ ਜਿਨ੍ਹਾਂ ਨੇ ਪੰਜਾਬੀ ਲੋਕਧਾਰਾ ਦੀ ਸਮੱਗਰੀ ਨੂੰ ਇਕੱਤਰ ਮਹਿੰਦੀ ਸ਼ਗਨਾਂ ਦੀ/ 11