ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/130

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੁੜਮਾਂ ਦੇ ਜੰਮੀਆਂ ਨੌਂ ਕੁੜੀਆਂ
ਮੇਰੀ ਹਾਜ਼ਰੀ ਰੱਬਾ
ਨਾ ਮੰਗੀਆਂ ਨਾ ਟੰਗੀਆਂ
ਮੇਰੀ ਹਾਜ਼ਰੀ ਰੱਬਾ
ਨਾ ਮੰਗੀਆਂ ਨਾ ਟੰਗੀਆਂ
ਨਾ ਸਾਨੂੰ ਦਿੱਤੀਆਂ
ਮੇਰੀ ਹਾਜ਼ਰੀ ਰੱਬਾ
ਪਾ ਕੇ ਭੜੋਲੇ ਵਿਚ ਮੁੰਦ ਦਿੱਤੀਆਂ
ਵੇ ਮੇਰੀ ਹਾਜ਼ਰੀ ਰੱਬਾ
ਨੌਆਂ ਨੂੰ ਦਿੱਤੀਆਂ ਨੌਂ ਚੁੰਨੀਆਂ
ਵੇ ਮੇਰੀ ਹਾਜ਼ਰੀ ਰੱਬਾ
69.
ਕੁੜਮ ਜੁ ਚਲਿਆ ਦੂਣੀ ਨੀ
ਬਰਜੰਗ ਬਜਾ ਲੈ
ਜੋਰੋ ਪਾ ਲਈ ਗੂਣੀ ਨੀ
ਬਰਜੰਗ ਬਜਾ ਲੈ
ਗੂਣਾਂ ਪਾਟਣ ਆਈਆਂ ਨੀ
ਬਰਜੰਗ ਬਜਾ ਲੈ
ਸ਼ਾਬਾ ਨੀ ਬਰਜੰਗ ਬਜਾ ਲੈ
ਰੜੇ ਲਿਆ ਪਟਕਾਈਆਂ ਨੀ
ਬਰਜੰਗ ਬਜਾ ਲੈ
ਨਾਲੇ ਰੋਵੇ ਨਾਲੇ ਦੱਸੇ ਨੀ
ਬਰਜੰਗ ਬਜਾ ਲੈ
ਬਾਬਾ ਨੀ ਬਰਜੰਗ ਬਜਾ ਲੈ
70.
ਵੇ ਜੋਰੋ ਤੇਰੀ ਕੁੜਮਾ
ਕਰਦੀ ਪਾਣੀ ਪਾਣੀ
ਕੌਣ ਦਾਰੀ ਦਾ ਰਸੀਆ
ਕੌਣ ਲਿਆਵੇ ਪਾਣੀ

ਮਹਿੰਦੀ ਸ਼ਗਨਾਂ ਦੀ/134