ਇਹ ਸਫ਼ਾ ਪ੍ਰਮਾਣਿਤ ਹੈ
ਕੁੜਮਾ ਜ਼ੋਰੋ ਸਾਡੇ ਆਈ
74.
ਪੋਸਤ ਦਾ ਕੀ ਬੀਜਣਾ
ਜੀਹਦੇ ਪੋਲੇ ਡੋਡੇ
ਕੁੜਮਾਂ ਜੋਰੋ ਜਾਰਨੀ
ਵੇ ਸਾਡੇ ਮਹਿਲੀਂ ਬੋਲੇ
ਦਿਨ ਨੂੰ ਬੋਲੇ ਚੋਰੀਏ
ਰਾਤੀਂ ਸੈਂਤਕ ਬੋਲੇ
ਦਿਨ ਨੂੰ ਖੋਹਲੇ ਮੋਰੀਆਂ
ਰਾਤੀਂ ਫਾਟਕ ਖੋਲੇ
ਦਿਨ ਨੂੰ ਡਾਹੇ ਪੀਹੜੀਆਂ
ਰਾਤੀਂ ਪਲੰਘ ਬਛਾਵੇ
ਦਿਨ ਨੂੰ ਖਾਵੇ ਰੋਟੀਆਂ
ਰਾਤੀ ਪੇੜੇ ਖਾਵੇ
ਦਿਨ ਨੂੰ ਆਉਂਦੇ ਬੁਢੜੇ
ਰਾਤੀਂ ਗੱਭਰੂ ਆਉਂਦੇ
ਦਿਨੇ ਘਲਾਵੇ ਬੀਬੀਆਂ
ਰਾਤੀਂ ਲਾਲ ਘਲਾਵੇ
75.
ਕੁੜਮਾਂ ਦੀ ਜ਼ੋਰੋ ਪਾਣੀ ਨੂੰ ਚੱਲੀ
ਅੱਗੇ ਤਾਂ ਸਾਡਾ ਚਾਚਾ ਜੀ ਟੱਕਰਿਆ
ਕਹਾਂ ਚੱਲੀ ਨਾਜੋ ਪਿਆਰੀ ਰੇ
ਮੁਸਾਫ਼ਰ ਗਿਰਦਾ ਦਾਰੀ
ਸਿਰ ਦੀ ਪਟਿਆਰੀ
ਭੂਏਂ ਨਾਲ਼ ਮਾਰੀ
ਮਹਿੰਦੀ ਸ਼ਗਨਾਂ ਦੀ/ 137