ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/134

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅੰਬਾਂ ਦੇ ਹੇਠ ਲਤਾੜੀ ਰੇ
ਮੁਸਾਫ਼ਰ ਗਿਰਦਾ ਦਾਰੀ
76.
ਭਲਿਆਂ ਘਰਾਂ ਦੀਆਂ ਧੀਆਂ ਨੂੰਹਾਂ
ਤੁਰਦੀਆਂ ਪੜਦੇ ਕਰਕੇ
ਕੁੜਮਾਂ ਜ਼ੋਰੋ ਪਾਣੀ ਨੂੰ ਚੱਲੀ ਐ
ਚਾਰ ਘੜੀ ਦੇ ਤੜਕੇ
ਬਦਨਾਮੀ ਲੈ ਲੀ
ਆਹੋ ਜੀ ਬਦਨਾਮੀ ਲੈ ਲੀ
ਭਲਿਆਂ ਘਰਾਂ ਦੀਆਂ ਧੀਆਂ ਨੂੰਹਾਂ
ਤੁਰਦੀਆਂ ਪੜਦੇ ਕਰਕੇ
ਬਦਨਾਮੀ ਲੈ ਲੀ
ਆਹੋ ਨੀ ਬਦਨਾਮੀ ਲੈ ਲੀ
ਧੀ ਆਪਣੀ ਨੂੰ ਮਾਂ ਸਮਝਾਵੇ
ਅਗਲੇ ਅੰਦਰ ਬੜ ਕੇ
ਭਲਿਆਂ ਘਰਾਂ ਦੀਆਂ ਧੀਆਂ ਨੂੰਹਾਂ
ਤੁਰਦੀਆਂ ਪਰਦੇ ਕਰਕੇ
ਬਦਨਾਮੀ ਲੈ ਲੀ
ਆਹੋ ਬਈ ਬਦਨਾਮੀ ਲੈ ਲੀ
77.
ਤੁੰਡੇ ਪਿਪਲੇ ਵੇ ਪੀਂਘਾਂ ਪਾਈਆਂ ਰਾਮਾਂ
ਕੁੜਮਾਂ ਜੋਰੋ ਵੇ ਝੂਟਣ ਆਈਆਂ ਰਾਮਾਂ
ਝੂਟਣ ਨਾ ਜਾਣਦੀ ਫੜ ਝੁਟਾਈਆਂ ਰਾਮਾਂ
ਹੱਥੀਂ ਗਜਰੇ ਵੇ ਪੈ ਗੇ ਝਗੜੇ ਰਾਮਾਂ
ਹੱਥੀਂ ਗੂਠੀਆਂ ਬਚਨੋਂ ਝੂਠੀਆਂ ਰਾਮਾਂ
ਹੱਥੀਂ ਥਾਲੀਆਂ ਵੇ ਬਾਰਾਂ ਤਾਲੀਆਂ ਰਾਮਾਂ

ਮਹਿੰਦੀ ਸ਼ਗਨਾਂ ਦੀ/ 138